ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Comedian Kunal Kamra Row: ਕਾਮਰਾ ਦਾ ਮਜ਼ਾਕ ਕਿਸੇ ਵਿਅਕਤੀ ਵਿਰੁੱਧ ਬੋਲਣ ਲਈ 'ਸੁਪਾਰੀ' ਲੈਣ ਵਰਗਾ ਹੈ: ਸ਼ਿੰਦੇ

ਮੁੰਬਈ ਪੁਲੀਸ ਵੱਲੋਂ ਕਾਮਰਾ ਨੂੰ ਨੋਟਿਸ ਜਾਰੀ
Advertisement

ਮੁੰਬਈ, 25 ਮਾਰਚ

Comedian Kunal Kamra Row:ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਾਮੇਡੀਅਨ ਕੁਨਾਲ ਕਾਮਰਾ ਦੇ ਉਸ 'ਤੇ ਮਜ਼ਾਕ ਦੀ ਤੁਲਨਾ ਕਿਸੇ ਵਿਰੁੱਧ ਬੋਲਣ ਲਈ "ਸੁਪਾਰੀ" (ਠੇਕਾ) ਲੈਣ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜ਼ਾਕ ਉਡਾਉਂਦੇ ਸਮੇਂ ਇਕ ਸ਼ਿਸ਼ਟਾਚਾਰ ਬਣਾਈ ਰੱਖਣਾ ਚਾਹੀਦਾ ਹੈ, ਨਹੀਂ ਤਾਂ ਕਾਰਵਾਈ ਪ੍ਰਤੀਕਿਰਿਆ ਪੈਦਾ ਕਰਦੀ ਹੈ। ਸ਼ਿੰਦੇ ਨੇ ਸੋਮਵਾਰ ਨੂੰ ਕਾਮਰਾ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬੋਲਣ ਦੀ ਆਜ਼ਾਦੀ ਹੈ, ਪਰ ਇੱਕ ਸੀਮਾ ਹੋਣੀ ਚਾਹੀਦੀ ਹੈ। 36 ਸਾਲਾ ਸਟੈਂਡ-ਅੱਪ ਕਾਮੇਡੀਅਨ ਨੇ ਆਪਣੇ ਸ਼ੋਅ ਵਿੱਚ ਸ਼ਿੰਦੇ ਦੇ ਰਾਜਨੀਤਿਕ ਕਰੀਅਰ ’ਤੇ ਮਜ਼ਾਕ ਉਡਾਉਂਦਿਆਂ ਮਹਾਰਾਸ਼ਟਰ ਵਿਚ ਇਕ ਵੱਡਾ ਰਾਜਨੀਤਿਕ ਤੂਫਾਨ ਖੜ੍ਹਾ ਕਰ ਦਿੱਤਾ ਹੈ।

Advertisement

ਇਹ ਵੀ ਪੜ੍ਹੋ: Kunal Kamra: ਮੈਂ ਹਜੂਮ ਤੋਂ ਨਹੀਂ ਡਰਦਾ…ਨਾ ਮੁਆਫ਼ੀ ਮੰਗਾਂਗਾ ਤੇ ਨਾ ਮੰਜੇ ਹੇਠ ਲੁਕਾਂਗਾ: ਕੁਨਾਲ ਕਾਮਰਾ

ਕਾਮਰਾ ਨੇ ਫਿਲਮ "ਦਿਲ ਤੋ ਪਾਗਲ ਹੈ" ਦੇ ਇੱਕ ਪ੍ਰਸਿੱਧ ਹਿੰਦੀ ਗੀਤ ਦੀ ਪੈਰੋਡੀ ਕੀਤੀ ਸੀ, ਜਿਸ ਵਿੱਚ ਸਪੱਸ਼ਟ ਤੌਰ ’ਤੇ ਸ਼ਿੰਦੇ ਨੂੰ ਗੱਦਾਰ (ਦੇਸ਼ਧ੍ਰੋਹੀ) ਕਿਹਾ ਗਿਆ ਸੀ। ਉਸਨੇ ਮਹਾਰਾਸ਼ਟਰ ਵਿੱਚ ਹਾਲ ਹੀ ਵਿੱਚ ਹੋਏ ਰਾਜਨੀਤਿਕ ਵਿਕਾਸ ਬਾਰੇ ਵੀ ਮਜ਼ਾਕ ਉਡਾਇਆ, ਜਿਸ ਵਿੱਚ ਸ਼ਿਵ ਸੈਨਾ ਅਤੇ ਐਨਸੀਪੀ ਫੁੱਟ ਸ਼ਾਮਲ ਹੈ।

ਮੁੰਬਈ ਪੁਲੀਸ ਵੱਲੋਂ ਕਾਮਰਾ ਨੂੰ ਨੋਟਿਸ ਜਾਰੀ

ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੰਬਈ ਪੁਲੀਸ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁੱਧ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਨੋਟਿਸ ਜਾਰੀ ਕੀਤਾ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਕਾਮਰਾ ਨੂੰ ਉਨ੍ਹਾਂ ਵਿਰੁੱਧ ਦਰਜ ਮਾਮਲੇ ਦੇ ਸਬੰਧ ਵਿਚ ਖਾਰ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਹੋਰ ਵੇਰਵੇ ਦਿੱਤੇ ਬਿਨਾਂ ਕਿਹਾ, "ਅਸੀਂ ਕਾਮਰਾ ਨੂੰ ਇੱਕ ਸ਼ੁਰੂਆਤੀ ਨੋਟਿਸ ਜਾਰੀ ਕੀਤਾ ਹੈ, ਉਨ੍ਹਾਂ ਵਿਰੁੱਧ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"ਪੀਟੀਆਈ

ਸਬੰਧਤ ਖ਼ਬਰਾਂ:

1) ਸ਼ਿੰਦੇ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ’ਤੇ ਕਾਮੇਡੀਅਨ ਕੁਨਾਲ ਕਾਮਰਾ ਖ਼ਿਲਾਫ਼ ਕੇਸ

2) Comedian Kunal Kamra row: ਕੁਨਾਲ ਕਾਮਰਾ ਵਿਵਾਦ: ਸ਼ਿਵ ਸੈਨਾ ਯੁਵਾ ਸਮੂਹ ਦੇ 11 ਮੈਂਬਰ ਗ੍ਰਿਫ਼ਤਾਰ

Advertisement
Tags :
Comedian Kunal Kamra rowEknath ShindeKunar KamraShindeStandup comedy