DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Coldplay Concert: ਕੋਲਡਪਲੇਅ ਕੰਸਰਟ ਵਿਵਾਦ: ਸੀਈਓ ਐਂਡੀ ਬਾਇਰਨ ਵੱਲੋਂ ਅਸਤੀਫਾ

ਰੋਮਾਂਸ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੰਪਨੀ ਨੇ ਛੁੱਟੀ ’ਤੇ ਭੇਜਿਆ ਸੀ
  • fb
  • twitter
  • whatsapp
  • whatsapp
Advertisement

ਕੋਲਡਪਲੇਅ ਕੰਸਰਟ: ਐਸਟਰੋਨਾਮਰ ਦੇ ਸੀਈਓ ਐਂਡੀ ਬਾਇਰਨ ਨੇ ਬੋਸਟਨ ਵਿੱਚ ਕੋਲਡਪਲੇਅ ਕੰਸਰਟ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਅਸਤੀਫਾ ਦੇ ਦਿੱਤਾ ਹੈ। ਇਸ ਵੀਡੀਓ ਵਿਚ ਉਹ ਕੰਪਨੀ ਦੀ ਐਚਆਰ ਮੁਖੀ ਨਾਲ ਰੋਮਾਂਸ ਕਰਦੇ ਦਿਖੇ ਸਨ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਂਡੀ ਬਾਇਰਨ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਅਤੇ ਬੋਰਡ ਆਫ਼ ਡਾਇਰੈਕਟਰਜ਼ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਪਾ ਕੇ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਤੋਂ ਚੰਗੇ ਚਰਿੱਤਰ ਤੇ ਜਵਾਬਦੇਹੀ ਦੀ ਤਵੱਜੋ ਕੀਤੀ ਜਾਂਦੀ ਹੈ ਪਰ ਪਿਛਲੇ ਦਿਨਾਂ ਵਿਚ ਅਜਿਹਾ ਨਹੀਂ ਹੋਇਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਬਾਇਰਨ ਨੂੰ ਛੁੱਟੀ ’ਤੇ ਭੇਜ ਦਿੱਤਾ ਸੀ।

ਜਾਣਕਾਰੀ ਅਨੁਸਾਰ ਬੋਸਟਨ ਦੇ ਸਟੇਡੀਅਮ ਵਿਚ ਕ੍ਰਿਸ ਮਾਰਟਨ ਦਾ ਸ਼ੋਅ ਚਲ ਰਿਹਾ ਸੀ। ਇਸ ਦੌਰਾਨ ਕੈਮਰਾ ਐਂਡੀ ਬਾਇਰਨ ਤੇ ਕ੍ਰਿਸਟਨ ਵੱਲ ਘੁੰਮ ਗਿਆ ਜਿਸ ਵਿਚ ਇਹ ਦੋਵੇਂ ਰੋਮਾਂਸ ਕਰਦੇ ਨਜ਼ਰ ਆ ਰਹੇ ਸਨ। ਇਸ ਦੌਰਾਨ ਕ੍ਰਿਸ ਮਾਰਟਿਨ ਨੇ ਕਿਹਾ ਕਿ ਜਾਂ ਤਾਂ ਉਨ੍ਹਾਂ ਦਾ ਕੋਈ ਅਫੇਅਰ ਚਲ ਰਿਹਾ ਹੈ ਜਾਂ ਇਹ ਦੋਵੇਂ ਬਹੁਤ ਸ਼ਰਮਾਕਲ ਹਨ। ਇਸ ਤੋਂ ਬਾਅਦ ਇਹ ਜੋੜੀ ਉਥੋਂ ਚਲੀ ਗਈ। ਇਸ ਤੋਂ ਬਾਅਦ ਸ਼ੋਅ ਵਿਚ ਮੌਜੂਦ ਦਰਸ਼ਕ ਵੀ ਹੱਸਣ ਲੱਗੇ ਹਨ ਤੇ ਇਹ ਵੀਡੀਓ ਸ਼ੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋਈ।

Advertisement

Advertisement
×