ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੰਗਾਲ ਦੀ ਖਾੜੀ ’ਚ ਮਿਜ਼ਾਈਲ ਪ੍ਰੀਖਣਾਂ ਦਾ ਪਤਾ ਲਾਉਣ ਦੇ ਸਮਰਥ ਹੈ ਚੀਨ ਦਾ ਨਵਾਂ ਰਾਡਾਰ

ਅਜੈ ਬੈਨਰਜੀ ਨਵੀਂ ਦਿੱਲੀ, 8 ਮਾਰਚ ਚੀਨ ਨੇ ਆਪਣੀ ਸੁਰੱਖਿਆ ਤੇ ਚੌਕਸੀ ਪ੍ਰਣਾਲੀ ਨੂੰ ਚੁਸਤ-ਦਰੁਸਤ ਕਰਦਿਆਂ ਨਵੀਂ ਰਾਡਾਰ ਪ੍ਰਣਾਲੀ ਤਿਆਰ ਕੀਤੀ ਹੈ, ਜੋ ਬੰਗਾਲ ਦੀ ਖਾੜੀ ਵਿੱਚ ਭਾਰਤ ਵੱਲੋਂ ਬੈਲੇਸਟਿਕ ਮਿਜ਼ਾਈਲਾਂ ਦੀ ਪਰਖ ਦਾ ਸਮਾਂ ਪਤਾ ਲਾਉਣ ਅਤੇ ਇਨ੍ਹਾਂ ਦੀ...
Advertisement

ਅਜੈ ਬੈਨਰਜੀ

ਨਵੀਂ ਦਿੱਲੀ, 8 ਮਾਰਚ

Advertisement

ਚੀਨ ਨੇ ਆਪਣੀ ਸੁਰੱਖਿਆ ਤੇ ਚੌਕਸੀ ਪ੍ਰਣਾਲੀ ਨੂੰ ਚੁਸਤ-ਦਰੁਸਤ ਕਰਦਿਆਂ ਨਵੀਂ ਰਾਡਾਰ ਪ੍ਰਣਾਲੀ ਤਿਆਰ ਕੀਤੀ ਹੈ, ਜੋ ਬੰਗਾਲ ਦੀ ਖਾੜੀ ਵਿੱਚ ਭਾਰਤ ਵੱਲੋਂ ਬੈਲੇਸਟਿਕ ਮਿਜ਼ਾਈਲਾਂ ਦੀ ਪਰਖ ਦਾ ਸਮਾਂ ਪਤਾ ਲਾਉਣ ਅਤੇ ਇਨ੍ਹਾਂ ਦੀ ਪੂਰੀ ਗਤੀਵਿਧੀ ’ਤੇ ਨਜ਼ਰ ਰੱਖਣ ਦੇ ਸਮਰਥ ਹੈ। ਇਸ ਨੂੰ ‘ਲਾਰਜ ਫੇਸਡ ਐਰੇ ਰਾਡਾਰ’ (ਐੱਲਪੀਏਆਰ) ਦਾ ਨਾਂ ਦਿੱਤਾ ਗਿਆ ਹੈ ਜੋ ਚੀਨ-ਮਿਆਂਮਾਰ ਦੇ ਨੇੜੇ ਸਥਿਤ ਯੂਨਨ ਪ੍ਰਾਂਤ ਵਿੱਚ ਸਥਾਪਤ ਕੀਤਾ ਗਿਆ ਹੈ। ਭਾਰਤ ਲਈ ਚਿੰਤਾ ਦਾ ਮੁੱਖ ਕਾਰਨ ਇਸ ਰਾਡਾਰ ਦੀ ਰੇਂਜ ਹੈ ਜੋ 5,000 ਕਿਲੋਮੀਟਰ ਤੋਂ ਵੱਧ ਹੈ, ਜਿਸ ਨਾਲ ਹਿੰਦ ਮਹਾਸਾਗਰ ਤੇ ਭਾਰਤੀ ਇਲਾਕੇ ਦੇ ਧੁਰ ਅੰਦਰ ਤੱਕ ਨਿਗਰਾਨੀ ਰੱਖੀ ਜਾ ਸਕੇਗੀ।

ਸੂਤਰਾਂ ਮੁਤਾਬਕ ਭਾਰਤੀ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਐੱਲਪੀਏਆਰ, ਭਾਰਤ ਵਿੱਚ ਉੜੀਸਾ ਦੇ ਤੱਟ ਨੇੜੇ ਸਥਿਤ ਡਾ. ਏਪੀਜੇ ਅਬਦੁਲ ਕਲਾਮ ਟਾਪੂ ਤੋਂ ਕੀਤੇ ਜਾਣ ਵਾਲੇ ਮਿਜ਼ਾਈਲ ਪਰੀਖਣਾਂ ਦਾ ਪਤਾ ਲਾਉਣ ਤੋਂ ਇਲਾਵਾ ਇਨ੍ਹਾਂ ਦੀ ਗਤੀਵਿਧੀਆਂ ਦਾ ਰਿਕਾਰਡ ਰੱਖਣ ਦੇ ਸਮਰੱਥ ਹੈ। ਇਸ ਟਾਪੂ (ਲਾਂਚਿੰਗ ਸਾਈਟ) ਤੋਂ ‘ਅਗਨੀ- V’ ਅੰਤਰ-ਮਹਾਦੀਪ ਬੈਲੇਸਟਿਕ ਮਿਜ਼ਾਈਲਾਂ ਅਤੇ ਪਣਡੁੱਬੀਆਂ ਵੱਲੋਂ ਲਾਂਚ ਕੀਤੀਆਂ ਜਾਣ ਵਾਲੀਆਂ ਕੇ-4 ਮਿਜ਼ਾਈਲਾਂ ਲਈ ਲਾਂਚ ਕੀਤੀਆਂ ਜਾਂਦੀਆਂ ਹਨ। ਭਾਰਤ ਦੀ ਇਹ ਲਾਂਚਿੰਗ ਸਾਈਟ, ਚੀਨ ਦੇ ਨਵੇਂ ਰਾਡਾਰ ਸਟੇਸ਼ਨ ਦੇ 2000 ਤੋਂ 2,200 ਕਿਲੋਮੀਟਰ ਦੱਖਣ-ਪੱਛਮ ’ਚ ਸਥਿਤ ਹੈ। ਇਸ ਕਾਰਨ ਇਹ ਜਗ੍ਹਾ ਚੀਨ ਦੀ ਨਵੀਂ ਰਾਡਾਰ ਪ੍ਰਣਾਲੀ ਦੇ ਰੇਂਜ ’ਚ ਹੈ ਤੇ ਇਹ ਸਾਰੀਆਂ ਮਿਜ਼ਾਈਲਾਂ ਦੇ ਲਾਂਚਿੰਗ ਸਿਗਨਲ ਫੜ ਸਕਦੀ ਹੈ।

Advertisement