ਚੀਨ ਵੱਲੋਂ ਅਤਿਵਾਦ ਖ਼ਿਲਾਫ਼ ਜੰਗ ’ਚ ਪਾਕਿ ਦੀ ਹਮਾਇਤ
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਆਪਣੇ ਪਾਕਿਸਤਾਨੀ ਹਮਰੁਤਬਾ ਇਸਹਾਕ ਡਾਰ ਨਾਲ ਮੀਟਿੰਗ ਦੌਰਾਨ ਅਤਿਵਾਦ ਖ਼ਿਲਾਫ਼ ਜੰਗ ’ਚ ਇਸਲਾਮਾਬਾਦ ਦੀ ਹਮਾਇਤ ਕੀਤੀ। ਉਨ੍ਹਾਂ ਨਾਲ ਹੀ ਪਾਕਿਸਤਾਨ ’ਚ ਚੱਲ ਰਹੇ ਆਪਣੇ ਪ੍ਰਾਜੈਕਟਾਂ ਤੇ ਮੁਲਕ ’ਚ ਰਹਿ ਰਹੇ ਆਪਣੇ ਨਾਗਰਿਕਾਂ...
Advertisement
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਆਪਣੇ ਪਾਕਿਸਤਾਨੀ ਹਮਰੁਤਬਾ ਇਸਹਾਕ ਡਾਰ ਨਾਲ ਮੀਟਿੰਗ ਦੌਰਾਨ ਅਤਿਵਾਦ ਖ਼ਿਲਾਫ਼ ਜੰਗ ’ਚ ਇਸਲਾਮਾਬਾਦ ਦੀ ਹਮਾਇਤ ਕੀਤੀ। ਉਨ੍ਹਾਂ ਨਾਲ ਹੀ ਪਾਕਿਸਤਾਨ ’ਚ ਚੱਲ ਰਹੇ ਆਪਣੇ ਪ੍ਰਾਜੈਕਟਾਂ ਤੇ ਮੁਲਕ ’ਚ ਰਹਿ ਰਹੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਚਿੰਤਾ ਵੀ ਪ੍ਰਗਟਾਈ। ਵਾਂਗ ਨੇ ਡਾਰ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਚੀਨ ਦੀ ਸਰਕਾਰ ਪਾਕਿਸਤਾਨ ’ਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ ਅਤੇ ਉਸ ਨੂੰ ਭਰੋਸਾ ਹੈ ਕਿ ਚੀਨ ਦੇ ਪ੍ਰਾਜੈਕਟਾਂ, ਸੰਸਥਾਵਾਂ ਤੇ ਉਨ੍ਹਾਂ ਦੇ ਨਾਗਰਿਕਾਂ ਦੀ ਪਾਕਿਸਤਾਨ ਸੁਰੱਖਿਆ ਯਕੀਨੀ ਬਣਾਏਗਾ।
Advertisement
Advertisement