DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੁਲੰਦ ਹੌਸਲੇ: ਪੈਰਾਲੰਪਿਕ ਸ਼ੂਟਰ ਅਵਨੀ ਲੇਖਰਾ ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ

11 ਸਾਲ ਦੀ ਉਮਰ ਵਿੱਚ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਵ੍ਹੀਲ ਚੇਅਰ ਦੇ ਸਾਹਰੇ ਚਲਦੀ ਹੈ ਅਵਨੀ
  • fb
  • twitter
  • whatsapp
  • whatsapp
featured-img featured-img
ਪੈਰਿਸ ਵਿਚ ਪੈਰਾਲੰਪਿਕਸ ਦੇ ਮੁਕਾਬਲੇ ਦੌਰਾਨ ਅਵਨੀ। ਫੋਟੋ ਏਐੱਨਆਈ
Advertisement

ਪੈਰਿਸ, 30 ਅਗਸਤ

ਭਾਰਤੀ ਖਿਡਾਰਨਾਂ ਨੇ ਪੈਰਿਸ ਵਿੱਚ ਚੱਲ ਰਹੀਆਂ ਪੈਰਾਲੰਪਿਕਸ ਦੌਰਾਨ ਵੱਡਾ ਮਾਅਰਕਾ ਮਾਰਿਆ ਹੈ। ਸ਼ੂਟਰ ਅਵਨੀ ਲੇਖਰਾ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ (ਐਸਐਚ1) ਮੁਕਾਬਲੇ ਵਿੱਚ ਜਿੱਤ ਹਾਸਲ ਕਰਦਿਆਂ ਦੋ ਪੈਰਾਲੰਪਿਕ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ।  ਤਿੰਨ ਵਰ੍ਹੇ ਪਹਿਲਾਂ ਟੋਕੀਓ ਪੈਰਾਲੰਪਿਕ ਵਿਚ ਸੋਨ ਤਗ਼ਮਾ ਜੇਤੂ 22 ਸਾਲਾ ਅਵਨੀ ਨੇ ਸ਼ਾਨਦਾਰ 249.7 ਦਾ ਸਕੋਰ ਬਣਾ ਕੇ 249.6 ਦੇ ਆਪਣੇ ਹੀ ਰਿਕਾਰਡ ਨੂੰ ਤੋੜ ਦਿੱਤਾ।

Advertisement

ਇਸਦੇ ਨਾਲ ਹੀ ਭਾਰਤੀ ਸ਼ੂਟਰ ਮੋਨਾ ਅਗਰਵਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

ਫੋਟੋ ਏਐੱਨਆਈ

ਸਰੀਰ ਦੇ ਹੇਠਲੇ ਹਿੱਸੇ ਦੇ ਕੰਮ ਨਾ ਕਰਨ ਦੇ ਬਾਵਜੂਦ ਹੌਸਲੇ ਬੁਲੰਦ

11 ਸਾਲ ਦੀ ਉਮਰ ਵਿਚ ਕਾਰ ਹਾਦਸੇ ਦਾ ਸ਼ਿਕਾਰ ਹੋਈ ਅਵਨੀ ਸਰੀਰ ਦੇ ਹੇਠਲੇ ਹਿੱਸੇ ਵਿੱਚ ਅਧਰੰਗ ਹੋਣ ਕਾਰਨ ਵ੍ਹੀਲ ਚੇਅਰ ਦੇ ਸਹਾਰੇ ਚਲਦੀ ਹੈ। ਉਹ 2021 ਵਿੱਚ ਟੋਕੀਓ ਪੈਰਾਲੰਪਿਕਸ ਵਿੱਚ ਨਿਸ਼ਾਨੇਬਾਜ਼ੀ ਵਿੱਚ ਤਗ਼ਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਸੀ। ਐਸਐੱਚ 1 ਸ਼੍ਰੇਣੀ ਸ਼ੂਟਿੰਗ ਵਿੱਚ ਉਹ ਅਥਲੀਟ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀਆਂ ਬਾਹਾਂ, ਹੇਠਲਾ ਹਿੱਸਾ, ਲੱਤਾਂ ਜਾਂ ਕੋਈ ਅੰਗ ਨਹੀਂ ਹੁੰਦਾ।

(ਫੋਟੋ ਏਐੱਨਆਈ)

ਕੁਆਲੀਫਿਕੇਸ਼ਨ ਰਾਊਂਡ ਵਿਚ ਵੀ ਕੀਤਾ ਸੀ ਚੰਗਾ ਪ੍ਰਦਰਸ਼ਨ

ਕੁਆਲੀਫਿਕੇਸ਼ਨ ਵਿੱਚ ਡਿਫੈਂਡਿੰਗ ਚੈਂਪੀਅਨ ਅਵਨੀ 625.8 ਦੇ ਸਕੋਰ ਨਾਲ ਇਰੀਨਾ ਸ਼ਚੇਤਨਿਕ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਆਪਣੀ ਪਹਿਲੀ ਪੈਰਾਲੰਪਿਕ ਵਿੱਚ ਦੋ ਵਾਰ ਦੀ ਵਿਸ਼ਵ ਕੱਪ ਦੀ ਸੋਨ ਤਗ਼ਮਾ ਜੇਤੂ ਮੋਨਾ ਨੇ ਕੁਆਲੀਫਿਕੇਸ਼ਨ ਵਿੱਚ 623.1 ਦਾ ਸਕੋਰ ਬਣਾਇਆ ਅਤੇ ਪੰਜਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। -ਪੀਟੀਆਈ

Advertisement
×