ਤਕਨੀਕੀ ਨੁਕਸ ਕਰਕੇ Chatgpt down
ਆਲਮੀ ਪੱਧਰ ’ਤੇ ਲੱਖਾਂ ਲੋਕ ਹੋਏ ਅਸਰਅੰਦਾਜ਼
Advertisement
ਪੰਜਾਬੀ ਟ੍ਰਿਬਿਊਨ ਡੈਸਕਚੰਡੀਗੜ੍ਹ, 23 ਜਨਵਰੀ
ਤਕਨੀਕੀ ਨੁਕਸ ਕਰਕੇ ਚੈਟਜੀਪੀਟੀ Down ਹੋਣ ਨਾਲ ਆਲਮੀ ਪੱਧਰ ’ਤੇ ਲੱਖਾਂ ਲੋਕ ਅਸਰਅੰਦਾਜ਼ ਹੋਏ। ਚੈਟਜੀਪੀਟੀ ਦੀ ਸੇਵਾ ਅਸਥਾਈ ਤੌਰ ’ਤੇ ਉਪਲਬਧ ਨਹੀਂ ਸੀ। ਉਧਰ ਓਪਨਏਆਈ ਨੇ ਇਸ ਤਕਨੀਕੀ ਨੁਕਸ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ChatGPT ਅਸਲ ਵਿਚ ਵਿਆਪਕ ਤੌਰ ’ਤੇ ਵਰਤੀ ਜਾਂਦੀ ਆਰਟੀਫੀਸ਼ਲ ਇੰਟੈਲੀਜੈਂਸ (AI) ਸੰਚਾਲਿਤ ਚੈਟਬੋਟ ਹੈ। ਤਕਨੀਕੀ ਨੁਕਸ ਕਰਕੇ ਦੁਨੀਆ ਭਰ ਦੇ ਲੱਖਾਂ ਉਪਭੋਗਤਾ ਅਸਥਾਈ ਤੌਰ ’ਤੇ ਅਸਮਰੱਥ ਹੋ ਗਏ। ਵੈੱਬ ਸਰਵਰ ਨੇ ਇਸ ਨੂੰ ‘ਬੁਰਾ ਗੇਟਵੇਅ ਐਰਰ’ ਦੱਸਿਆ ਹੈ ਜੋ ਦਰਸਾਉਂਦਾ ਹੈ ਕਿ ਵੈੱਬਸਾਈਟ ਦੇ ਸਰਵਰ ਸੰਚਾਰ ਵਿੱਚ ਕੋਈ ਸਮੱਸਿਆ ਹੈ।
Advertisement
Advertisement