DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਥਣ ਦਾ ਕਤਲ ਕਰਨ ਤੋਂ ਬਾਅਦ Chandigarh University ਦੇ ਵਿਦਿਆਰਥੀ ਵੱਲੋਂ ਥਾਣੇ ’ਚ ਖੁਦਕੁਸ਼ੀ

ਕਥਿਤ ਤੌਰ ’ਤੇ ਉਸ ਨੇ ਨਾਈਲੋਨ ਦੀ ਰੱਸੀ ਨਾਲ ਲਿਆ ਫਾਹਾ
  • fb
  • twitter
  • whatsapp
  • whatsapp
Advertisement

ਗੌਰਵ ਕੰਠਵਾਲ

ਐਸਏਐਸ ਨਗਰ (ਮੁਹਾਲੀ), 21 ਨਵੰਬਰ

Advertisement

ਚੰਡੀਗੜ੍ਹ ਯੂਨੀਵਰਸਿਟੀ (CU) ਦੇ ਇੱਕ ਵਿਦੇਸ਼ੀ ਵਿਦਿਆਰਥੀ ਨੇ ਪੁਲੀਸ ਕਸਟਡੀ (ਥਾਣੇ ਦਾ ਲਾਕਅਪ) ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਉਕਤ ਵਿਦਿਆਰਥੀ ਨੇ ਆਪਣੀ ਬੈਚਮੇਟ ਤਨਜ਼ਾਨੀਆ ਦੀ ਵਿਦਿਆਰਥਣ ਨੂਰੂ ਮਾਰੀ ਦਾ ਕਥਿਤ ਤੌਰ ’ਤੇ ਕਤਲ ਕੀਤਾ ਸੀ, ਜਿਸ ਕਾਰਨ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੇ ਦੋਸ਼ੀ ਜ਼ਾਂਬੀਆ ਦੇ 24 ਸਾਲਾ ਸੇਵੀਅਰ ਚਿਕੋਪੇਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਕਥਿਤ ਤੌਰ ’ਤੇ ਬੁੱਧਵਾਰ ਨੂੰ ਖਰੜ ਵਿਖੇ ਸੰਨੀ ਐਨਕਲੇਵ ਪੁਲੀਸ ਚੌਕੀ ਵਿਚ ਕਸਟਡੀ ਦੌਰਾਨ ਵਿੱਚ ਆਪਣੇ ਆਪ ਨੂੰ ਫਾਹਾ ਲਗਾ ਲਿਆ।

ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੇ ਕਥਿਤ ਤੌਰ ’ਤੇ ਥਾਣੇ ਅੰਦਰਲੀ ਜੇਲ੍ਹ ਦੀ ਜਾਲੀ ਨਾਲ ਪਤਲੀ ਨਾਈਲੋਨ ਰੱਸੀ ਦੀ ਵਰਤੋਂ ਕਰਕੇ ਆਤਮਹੱਤਿਆ ਕੀਤੀ। ਪੁਲੀਸ ਨੇ ਉਸ ਨੂੰ 12.10 ਵਜੇ ਦੇ ਕਰੀਬ ਖਰੜ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵੀਰਵਾਰ ਸਵੇਰੇ ਪੁਲੀਸ ਚੌਕੀ ਦੇ ਗੇਟ ਬੰਦ ਰੱਖੇ ਹੋਏ ਸਨ।

Advertisement
×