Champions Trophy New Zealand vs Bangladesh: ਨਿਊਜ਼ੀਲੈਂਡ ਵੱਲੋਂ ਟਾਸ ਜਿੱਤ ਕੇ ਬੰਗਲਾਦੇਸ਼ ਖ਼ਿਲਾਫ਼ ਗੇਂਦਬਾਜ਼ੀ ਦਾ ਫੈਸਲਾ
Champions Trophy new zealand vs bangladesh
Advertisement
ਰਾਵਲਪਿੰਡੀ, 24 ਫਰਵਰੀ
ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਸੋਮਵਾਰ ਨੂੰ ਇੱਥੇ ਚੈਂਪੀਅਨਜ਼ ਟਰਾਫੀ ਦੇ ਗਰੁੱਪ ਏ ਮੈਚ ’ਚ ਬੰਗਲਾਦੇਸ਼ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੱਜ ਦੇ ਮੁਕਾਬਲੇ ਲਈ ਕਿਵੀ ਟੀਮ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਕੁਝ ਬਦਲਾਅ ਕੀਤੇ ਹਨ, ਜਿਸ ਤਹਿਤ ਨਾਥਨ ਸਮਿਥ ਅਤੇ ਡੈਰਿਲ ਮਿਸ਼ੇਲ ਦੀ ਜਗ੍ਹਾ ਕਾਇਲ ਜੈਮਿਸਨ ਅਤੇ ਰਚਿਨ ਰਵਿੰਦਰ ਨੂੰ ਮੌਕਾ ਦਿੱਤਾ ਗਿਆ ਹੈ।
Advertisement
ਉਧਰ ਬੰਗਲਾਦੇਸ਼ ਨੇ ਵੀ ਟੀਮ ਵਿਚ ਦੋ ਤਬਦੀਲੀਆਂ ਕਰਦਿਆਂ ਸੌਮਿਆ ਸਰਕਾਰ ਅਤੇ ਤਨਜ਼ੀਮ ਸਾਕਿਬ ਦੀ ਥਾਂ ਮਹਿਮੂਦੁੱਲਾ ਅਤੇ ਨਾਹਿਦ ਰਾਣਾ ਨੂੰ ਖੇਡਣ ਦਾ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 60 ਦੌੜਾਂ ਨਾਲ ਹਰਾ ਦਿੱਤਾ ਸੀ, ਜਦੋਂਕਿ ਬੰਗਲਾਦੇਸ਼ ਨੂੰ ਆਪਣੇ ਪਹਿਲੇ ਮੈਚ ਵਿਚ ਭਾਰਤ ਹੱਥੋਂ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ
Advertisement
×