Champions Trophy ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ 60 ਦੌੜਾਂ ਨਾਲ ਹਰਾਇਆ
ਕਰਾਚੀ, 19 ਫਰਵਰੀ
ਨਿਊਜ਼ੀਲੈਂਡ ਨੇ Tom Latham (ਨਾਬਾਦ118) ਤੇ Will Young (107) ਦੇ ਸੈਂਕੜਿਆਂ ਤੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੇਜ਼ਬਾਨ ਪਾਕਿਸਤਾਨ ਨੂੰ ਅੱਜ ਇਥੇ ਚੈਂਪੀਅਨਜ਼ ਟਰਾਫ਼ੀ Champions Trophy ਦੇ ਉਦਘਾਟਨੀ ਮੁਕਾਬਲੇ ਵਿਚ 60 ਦੌੜਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ 320 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ 47.2 ਓਵਰਾਂ ਵਿਚ 260 ਦੌੜਾਂ ’ਤੇ ਆਊਟ ਹੋ ਗਈ। ਟੀਮ ਲਈ ਬਾਬਰ ਆਜ਼ਮ (64) ਤੇ ਖੁਸ਼ਦਿਲ ਸ਼ਾਹ(69) ਨੇ ਨੀਮ ਸੈਂਕੜੇ ਜੜੇ। ਹੋਰਨਾਂ ਬੱਲੇਬਾਜ਼ਾਂ ਵਿਚ ਸਲਮਾਨ ਅਲੀ ਆਗਾ ਨੇ 42 ਤੇ ਫ਼ਖ਼ਰ ਜ਼ਮਾਨ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਮੁਹੰਮਦ ਰਿਜ਼ਵਾਨ 3 ਦੌੜਾਂ ਹੀ ਬਣਾ ਸਕਿਆ। ਨਿਊਜ਼ੀਲੈਂਡ ਲਈ Will O'rourke ਤੇ ਮਿਸ਼ੇਲ ਸੈਂਟਨਰ ਨੇ ਤਿੰਨ ਤਿੰਨ ਜਦੋਂਕਿ ਮੈਟ ਹੈਨਰੀ ਨੇ ਦੋ ਅਤੇ ਇਕ ਇਕ ਵਿਕਟ ਮਿਸ਼ੇਲ ਬਰੇਸਵੈੱਲ ਤੇ ਨਾਥਨ ਸਮਿੱਥ ਨੇ ਲਈ। ਪਾਕਿਸਤਾਨ ਹੁਣ ਐਤਵਾਰ ਨੂੰ ਆਪਣਾ ਅਗਲਾ ਮੈਚ ਰਵਾਇਤੀ ਵਿਰੋਧੀ ਭਾਰਤ ਖਿਲਾਫ਼ ਖੇਡੇਗਾ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟੌਮ ਲਾਥਮ (ਨਾਬਾਦ118) ਤੇ ਵਿਲ ਯੰਗ (107) ਦੇ ਸੈਂਕੜਿਆਂ ਤੇ ਗਲੈਨ ਫਿਲਿਪਸ (61) ਦੇ ਤੇਜ਼ ਤਰਾਰ ਨੀਮ ਸੈਂਕੜੇੇ ਦੀ ਬਦੌਲਤ 50 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ 320 ਦੌੜਾਂ ਬਣਾਈਆਂ। ਟੌਮ ਲਾਥਮ ਤੇ ਗਲੈਨ ਫਿਲਿਪਸ ਨੇ ਪੰਜਵੇਂ ਵਿਕਟ ਲਈ 125 ਦੌੜਾਂ ਦੀ ਭਾਈਵਾਲੀ ਕੀਤੀ। ਫਿਲਿਪਸ ਨੇ 39 ਗੇਂਦਾਂ ’ਤੇ 61 ਦੌੜਾਂ ਬਣਾਈਆਂ। ਪਾਕਿਸਤਾਨ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਯੰਗ ਤੇ David Conway (10) ਨੇ ਪਹਿਲੀ ਵਿਕਟ ਲਈ 7.1 ਓਵਰਾਂ ਵਿਚ 39 ਦੌੜਾਂ ਦੀ ਭਾਈਵਾਲੀ ਕੀਤੀ। ਯੰਗ ਨੇ 107 ਦੌੜਾਂ ਦੀ ਪਾਰੀ ਵਿਚ 12 ਚੌਕੇ ਤੇ 1 ਛੱਕਾ ਜੜਿਆ। ਕਪਤਾਨ Kane Williamson 1 ਦੌੜ ਹੀ ਬਣਾ ਸਕਿਆ। ਟੌਮ ਲਾਥਮ ਨੇ 115 ਦੌੜਾਂ ਦੀ ਨਾਬਾਦ ਪਾਰੀ ਵਿਚ 10 ਚੌਕੇ ਤੇ 3 ਛੱਕੇ ਜੜੇ।
ਪਾਕਿਸਤਾਨ ਲਈ ਨਸੀਮ ਸ਼ਾਹ ਤੇੇ ਹੈਰਿਸ ਰੌਫ ਨੇ 2-2 ਵਿਕਟ ਲਏ। ਅਬਰਾਰ ਅਹਿਮਦ ਦੇ ਹਿੱਸੇੇ ਇਕ ਵਿਕਟ ਆਈ। -ਪੀਟੀਆਈ