ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

England knocked out of Champions Trophy ਅਫ਼ਗ਼ਾਨਿਸਤਾਨ ਵੱਲੋਂ ਮੁੜ ਉਲਟਫੇਰ, ਇੰਗਲੈਂਡ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ

ਅਫ਼ਗਾਨ ਟੀਮ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ; ਇਬਰਾਹਿਮ ਜ਼ਾਦਰਾਨ ਨੇ ਜੜਿਆ ਸੈਂਕੜਾ; ਅਜ਼ਮਤਉੱਲਾ ਓਮਰਜ਼ਈ ਨੇ ਪੰਜ ਵਿਕਟਾਂ ਲਈਆਂ; ਇੰਗਲੈਂਡ ਲਈ ਜੋਅ ਰੂਟ ਨੇ ਜੜਿਆ ਸੈਂਕੜਾ
ਅਫ਼ਗ਼ਾਨ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਸੈਂਕੜਾ ਲਾਉਣ ਮਗਰੋਂ ਦਰਸ਼ਕਾਂ ਦਾ ਪਿਆਰ ਕਬੂਲਦਾ ਹੋਇਆ। ਫੋਟੋ: ਪੀਟੀਆਈ
Advertisement

ਲਾਹੌਰ, 26 ਫਰਵਰੀ

ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਦੀਆਂ 177 ਦੌੜਾਂ ਦੀ ਤੇਜ਼ਤਰਾਰ ਪਾਰੀ ਤੇ ਗੇਂਦਬਾਜ਼ ਅਜ਼ਮਤਉੱਲਾ ਦੀਆਂ 58 ਦੌੜਾਂ ਬਦਲੇ 5 ਵਿਕਟਾਂ ਦੀ ਬਦੌਲਤ ਅਫ਼ਗ਼ਾਨਿਸਤਾਨ ਨੇ ਅੱਜ ਇਥੇ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ਬੀ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿਚ ਵੱਡਾ ਉਲਟਫੇਰ ਕਰਦਿਆਂ ਇੰਗਲੈਂਡ ਦੀ ਟੀਮ ਨੂੰ 8 ਦੌੜਾਂ ਨਾਲ ਹਰਾ ਦਿੱਤਾ।

Advertisement

ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ਨਾਲ 325 ਦੌੜਾਂ ਬਣਾਈਆਂ ਹਨ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 49.5 ਓਵਰਾਂ ਵਿਚ 317 ਦੌੜਾਂ ’ਤੇ ਆਊਟ ਹੋ ਗਈ। ਇੰਗਲੈਂਡ ਲਈ ਜੋਅ ਰੂਟ ਨੇ 111 ਗੇਂਦਾਂ ਵਿਚ 120 ਦੌੜਾਂ ਦੀ ਪਾਰੀ ਖੇਡੀ। ਹੋਰਨਾਂ ਬੱਲੇਬਾਜ਼ਾਂ ਵਿਚੋਂ ਬੈੱਨ ਡਕੇਟ ਤੇ ਕਪਤਾਨ ਜੋਸ ਬਟਲਰ ਨੇ 38-38 ਦੌੜਾਂ ਬਣਾਈਆਂ ਜਦੋਂਕਿ ਜੈਮੀ ਓਵਰਟਨ ਨੇ 32 ਦੌੜਾਂ ਦਾ ਯੋਗਦਾਨ ਪਾਇਆ।

ਇਸ ਹਾਰ ਨਾਲ ਇੰਗਲੈਂਡ ਦੀ ਟੀਮ ਚੈਂਪੀਅਨਜ਼ ਟਰਾਫ਼ੀ ਵਿਚ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ ਹੈ ਜਦੋਂਕਿ ਅਫ਼ਗ਼ਾਨਿਸਤਾਨ ਨੇ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਦੋਵਾਂ ਟੀਮਾਂ ਦਾ ਇਕ ਇਕ ਮੈਚ ਬਾਕੀ ਹੈ। ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦਾ ਮੁਕਾਬਲਾ ਜਿੱਥੇ ਰਸਮੀ ਹੋਵੇਗਾ, ਉਥੇ ਅਫ਼ਗਾਨ ਟੀਮ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਦਾ ਟਿਕਟ ਕਟਾਉਣ ਦੀ ਕੋਸ਼ਿਸ਼ ਕਰੇਗੀ।

ਇਸ ਤੋਂ ਪਹਿਲਾਂ ਜ਼ਾਦਰਾਨ (177) ਨੇ 146 ਗੇਂਦਾਂ ਦੀ ਪਾਰੀ ਵਿਚ ਦਰਜਨ ਚੌਕੇ ਤੇ ਅੱਧੀ ਦਰਜਨ ਛੱਕੇ ਲਾਏ। ਜ਼ਾਦਰਾਨ ਨੇ ਕਪਤਾਨ ਹਸ਼ਮਤਉੱਲ੍ਹਾ(40) ਨਾਲ ਚੌਥੀ ਵਿਕਟ ਲਈ 103 ਦੌੜਾਂ ਅਤੇ ਪੰਜਵੇਂ ਵਿਕਟ ਲਈ ਅਜ਼ਮਤਉੱਲ੍ਹਾ ਉਮਰਜ਼ਈ (41) ਨਾਲ 72 ਦੌੜਾਂ ਦੀ ਭਾਈਵਾਲੀ ਕੀਤੀ। ਉਪਰੰਤ ਮੁਹੰਮਦ ਨਬੀ (40) ਨਾਲ 6ਵੇਂ ਵਿਕਟ ਲਈ 111 ਦੌੜਾਂ ਜੋੜੀਆਂ, ਜਿਸ ਕਰਕੇ ਅਫ਼ਗਾਨ ਟੀਮ ਤਿੰਨ ਸੌ ਤੋਂ ਵੱਧ ਦੌੜਾਂ ਬਣਾਉਣ ਵਿਚ ਸਫ਼ਲ ਰਹੀ।

ਅਫ਼ਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ, ਪਰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 64 ਦੌੜਾਂ ਬਦਲੇ ਤਿੰਨ ਵਿਕਟਾਂ ਲੈ ਕੇ ਪਹਿਲੇ ਦਸ ਓਵਰਾਂ ਵਿਚ ਅਫ਼ਗਾਨ ਟੀਮ ਨੂੰ ਵੱਡਾ ਝਟਕਾ ਦਿੱਤਾ। ਜ਼ਾਦਰਾਨ ਨੇ ਪਹਿਲੀਆਂ 50 ਦੌੜਾਂ 65 ਗੇਂਦਾਂ ਵਿਚ ਬਣਾਈਆਂ ਤੇ ਜੈਮੀ ਓਵਰਟਨ ਨੂੰ ਚੌਕੇ ਜੜ ਕੇ ਆਪਣੇ ਇਰਾਦੇ ਦੱਸ ਦਿੱਤੇ। ਜ਼ਾਦਰਾਨ ਨੇ ਮਗਰੋਂ ਉਪਰੋਥੱਲੀ ਤਿੰਨ ਭਾਈਵਾਲੀਆਂ ਕਰਕੇ ਅਫ਼ਗ਼ਾਨ ਟੀਮ ਨੂੰ ਨਾ ਸਿਰਫ਼ ਸੰਕਟ ਵਿਚੋਂ ਕੱਢਿਆ ਬਲਕਿ ਸਕੋਰ ਲਾਈਨ ਵੀ ਮਜ਼ਬੂਤ ਕੀਤੀ। ਜ਼ਾਦਰਾਨ ਨੇ 106 ਗੇਂਦਾਂ ਵਿਚ ਇਕ ਰੋਜ਼ਾ ਕ੍ਰਿਕਟ ਵਿਚ ਆਪਣਾ 6ਵਾਂ ਸੈਂਕੜਾ ਪੂਰਾ ਕੀਤਾ। ਇੰਗਲੈਂਡ ਲਈ ਜੋਫਰਾ ਆਰਚਰ 3 ਵਿਕਟਾਂ ਨਾਲ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਹੋਰਨਾਂ ਗੇਂਦਬਾਜ਼ਾਂ ਵਿਚੋਂ ਲਿਆਮ ਲਿਵਿੰਗਸਟੋਨ ਨੇ 2 ਅਤੇ ਇਕ ਇਕ ਵਿਕਟ ਆਦਿਲ ਰਾਸ਼ਿਦ ਤੇ ਜੈਮੀ ਓਵਰਟਨ ਨੇ ਲਈ। -ਪੀਟੀਆਈ

Advertisement
Tags :
#ChampionstrophyAfghanistancricketEngland knocked out of CT