ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਦੀ ਦਲੇਰ ਤੇ ਫੈਸਲਾਕੁਨ ਅਗਵਾਈ ਸਦਕਾ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗਬੰਦੀ ਸੰਭਵ ਹੋਈ: ਸ਼ਰੀਫ਼

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਮੁੜ ਅਮਰੀਕੀ ਸਦਰ ਦਾ ਧੰਨਵਾਦ ਕੀਤਾ; ਬਾਕੂ ਵਿਚ ਆਪਣੇ ਸੰਬੋਧਨ ’ਚ ਕਸ਼ਮੀਰ ਦਾ ਮੁੜ ਜ਼ਿਕਰ ਕੀਤਾ
ਸ਼ਾਹਬਾਜ਼ ਸ਼ਰੀਫ ਦੀ ਫਾਈਲ ਫੋਟੋ।
Advertisement

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਸਾਲ ਮਈ ਵਿੱਚ ਭਾਰਤ-ਪਾਕਿਸਤਾਨ ਟਕਰਾਅ ਨੂੰ ਹੱਲ ਕਰਨ ਲਈ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਹੈ। ਸ਼ਰੀਫ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਨਵੀਂ ਦਿੱਲੀ ਲਗਾਤਾਰ ਇਹ ਕਹਿੰਦਾ ਆਇਆ ਹੈ ਕਿ ਭਾਰਤ ਅਤੇ ਪਾਕਿਸਤਾਨ ਚਾਰ ਦਿਨ ਤੱਕ ਚੱਲੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਟਕਰਾਅ ਨੂੰ ਖਤਮ ਕਰਨ ਲਈ ਇੱਕ ਸਮਝੌਤਾ ’ਤੇ ਪਹੁੰਚੇ ਸਨ, ਅਤੇ ਇਸ ਅਮਲ ਵਿਚ ਕੋਈ ਤੀਜੀ ਧਿਰ ਸ਼ਾਮਲ ਨਹੀਂ ਸੀ।

ਸ਼ਰੀਫ਼ ਨੇ ਸ਼ਨਿੱਚਰਵਾਰ ਨੂੰ ਬਾਕੂ ਵਿਚ ਅਜ਼ਰਬਾਇਜਾਨ ਦੀ ਵਿਕਟਰੀ ਡੇਅ ਪਰੇਡ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਇਹ ਰਾਸ਼ਟਰਪਤੀ ਟਰੰਪ ਦੀ ਦਲੇਰ ਅਤੇ ਫੈਸਲਾਕੁਨ ਅਗਵਾਈ ਸੀ ਜਿਸ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗਬੰਦੀ ਕੀਤੀ, ਦੱਖਣੀ ਏਸ਼ੀਆ ਵਿੱਚ ਸ਼ਾਂਤੀ ਬਹਾਲ ਕੀਤੀ, ਇੱਕ ਵੱਡੀ ਜੰਗ ਨੂੰ ਟਾਲਿਆ, ਅਤੇ ਲੱਖਾਂ ਲੋਕਾਂ ਨੂੰ ਬਚਾਇਆ।’’

Advertisement

ਚੇਤੇ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 10 ਮਈ ਨੂੰ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਾਸ਼ਿੰਗਟਨ ਦੀ ਵਿਚੋਲਗੀ ਤੋਂ ਬਾਅਦ ‘ਜੰਗਬੰਦੀ’ ਲਈ ਸਹਿਮਤ ਹੋ ਗਏ ਹਨ। ਇਸ ਮਗਰੋਂ ਟਰੰਪ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ‘ਵਪਾਰਕ ਟੈਰਿਫਾਂ’ ਦੇ ਘੁਰਕੀ ਦੇ ਕੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਨੂੰ ‘ਸੁਲਝਾਉਣ ਵਿੱਚ ਮਦਦ’ ਕੀਤੀ। ਭਾਰਤ ਨੇ ਹਾਲਾਂਕਿ ਲਗਾਤਾਰ ਕਿਸੇ ਵੀ ਤੀਜੀ-ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ।

ਸ਼ਰੀਫ਼ ਨੇ ਆਪਣੇ ਸੰਬੋਧਨ ਵਿੱਚ ਕਸ਼ਮੀਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਰਾਬਾਖ ਵਿੱਚ ਅਜ਼ਰਬਾਇਜਾਨ ਦੀ ਜਿੱਤ ਜ਼ੁਲਮ ਵਿਰੁੱਧ ਲੜਨ ਵਾਲੇ ਸਾਰੇ ਦੇਸ਼ਾਂ ਲਈ ਉਮੀਦ ਦੀ ਕਿਰਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ, ਪਰ ਇਹ ਕਿਸੇ ਨੂੰ ਵੀ ਆਪਣੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਜਾਂ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਵਿਕਟਰੀ ਪਰੇਡ ਵਿੱਚ ਪਾਕਿਸਤਾਨ ਅਤੇ ਤੁਰਕੀ ਦੇ ਹਥਿਆਰਬੰਦ ਬਲਾਂ ਦੇ ਦਸਤੇ ਵੀ ਸ਼ਾਮਲ ਸਨ ਜਿਨ੍ਹਾਂ ਨੇ ਅਜ਼ਰਬਾਇਜਾਨੀ ਫੌਜਾਂ ਨਾਲ ਮਾਰਚ ਕੀਤਾ। ਸਮਾਰੋਹ ਵਿੱਚ JF-17 ਥੰਡਰ ਜੈੱਟਾਂ ਦਾ ਇੱਕ ਸ਼ਾਨਦਾਰ ਫਲਾਈਪਾਸਟ ਵੀ ਸ਼ਾਮਲ ਸੀ।

Advertisement
Tags :
#AzerbaijanVictoryDay#JF17 ThunderJets#JF17ThunderJets#PakistanPrimeMinister#PakistanTurkiye#ਅਜ਼ਰਬਾਈਜਾਨ ਜਿੱਤ ਦਿਵਸ#ਪਾਕਿਸਤਾਨ ਤੁਰਕੀਏ#ਪਾਕਿਸਤਾਨ ਦੇ ਪ੍ਰਧਾਨ ਮੰਤਰੀDonaldTrumpIndiaPakistanCeasefireIndiaPakistanConflictKashmirOperationSindoorSouthAsiaPeaceਓਪਰੇਸ਼ਨ ਸਿੰਦੂਰਕਸ਼ਮੀਰਡੋਨਾਲਡ ਟਰੰਪਦੱਖਣੀ ਏਸ਼ੀਆ ਸ਼ਾਂਤੀਭਾਰਤ ਪਾਕਿਸਤਾਨ ਜੰਗਬੰਦੀਭਾਰਤ ਪਾਕਿਸਤਾਨ ਟਕਰਾਅ
Show comments