DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cash at judge’s house: ਰਾਜ ਸਭਾ ਚੇਅਰਮੈਨ ਧਨਖੜ ਵੱਲੋਂ ਸਦਨ ਦੇ ਆਗੂਆਂ ਨਾਲ ਮੁਲਾਕਾਤ

ਨਿਆਂਇਕ ਜਵਾਬਦੇਹੀ ਤੇ ਵਿਵਾਦ ਨਾਲ ਜੁੜੇ ਹੋਰਨਾਂ ਮਸਲਿਆਂ ’ਤੇ ਚਰਚਾ
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਸੱਤਿਆ ਪ੍ਰਕਾਸ਼

ਨਵੀਂ ਦਿੱਲੀ, 25 ਮਾਰਚ

Advertisement

ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ ਤੋਂ ਕਥਿਤ ਨਕਦੀ ਮਿਲਣ ਮਗਰੋਂ ਉੱਠੇ ਵਿਵਾਦ ਦਰਮਿਆਨ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਸਦਨ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਨਿਆਂਇਕ ਜਵਾਬਦੇਹੀ ਤੇ ਇਸ ਵਿਵਾਦ ਨਾਲ ਜੁੜੇ ਹੋਰਨਾਂ ਮਸਲਿਆਂ ’ਤੇ ਚਰਚਾ ਕੀਤੀ।

ਸੂਤਰਾਂ ਨੇ ਕਿਹਾ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਹੋਰਨਾਂ ਪੱਛੜੇ ਵਰਗਾਂ ਨੂੰ ਨੁਮਾਇੰਦਗੀ, ਮੈਰਿਟ ਅਧਾਰਿਤ ਨਿਯੁਕਤੀ ਪ੍ਰਬੰਧ ਵਿਚ ਪਾਰਦਰਸ਼ਤਾ ਦੀ ਘਾਟ ਤੇ ਨਿਆਂਪਾਲਿਕਾ ਵਿਚ ਸਕੇ-ਸਬੰਧੀਆਂ ਜ਼ਰੀਏ ਜੱਜਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਜਿਹੇ ਮੁੱਦੇ ਉਭਾਰੇ। ਉਂਝ ਮੀਟਿੰਗ ਕਿਸੇ ਤਣ ਪੱਤਣ ਨਹੀਂ ਲੱਗ ਸਕੀ।

ਸ਼ਿਵ ਸੈਨਾ (ਯੂਬੀਟੀ) ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, ‘‘ਅੱਜ ਦੀ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ... ਇਸ ’ਤੇ ਆਉਣ ਵਾਲੇ ਹਫ਼ਤੇ ਸਦਨ ਵਿੱਚ ਚਰਚਾ ਹੋ ਸਕਦੀ ਹੈ।’’ ਸੂਤਰਾਂ ਨੇ ਕਿਹਾ ਕਿ ਸਰਕਾਰ ਸੀਜੇਆਈ ਵੱਲੋਂ ਬਣਾਈ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਆਂਇਕ ਜਵਾਬਦੇਹੀ ਦੇ ਮੁੱਦੇ ’ਤੇ ਸਹਿਮਤੀ ਬਣਾਉਣ ਅਤੇ ਕੌਮੀ ਨਿਆਂਇਕ ਨਿਯੁਕਤੀਆਂ ਕਮੇਟੀ (ਐਨਜੇਏਸੀ) ਐਕਟ, ਜਿਸ ਨੂੰ 2015 ਵਿੱਚ ਸੁਪਰੀਮ ਕੋਰਟ ਨੇ ਗੈਰ-ਸੰਵਿਧਾਨਕ ਐਲਾਨ ਦਿੱਤਾ ਸੀ, ਨੂੰ ਮੁੜ ਸੁਰਜੀਤ ਕਰਨ ਦੀ ਸੰਭਾਵਨਾ ’ਤੇ ਕੰਮ ਕਰੇਗੀ।

ਰਾਜ ਸਭਾ ਦੇ ਚੇਅਰਮੈਨ, ਜਿਨ੍ਹਾਂ ਨੇ ਸੋਮਵਾਰ ਨੂੰ ਸਦਨ ਦੇ ਨੇਤਾ ਜੇਪੀ ਨੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਖੜਗੇ ਨਾਲ ਜਸਟਿਸ ਵਰਮਾ ਦੇ ਮੁੱਦੇ ’ਤੇ ਮੀਟਿੰਗ ਕੀਤੀ ਸੀ, ਨੇ ਅੱਜ ਦਿਨੇਂ ਕਿਹਾ ਸੀ ਇਹ ਐਨਜੇਏਸੀ ਐਕਟ ਨੂੰ ਮੁੜ ਸੁਰਜੀਤ ਕਰਨ ਦਾ ਸਹੀ ਸਮਾਂ ਹੈ।

Advertisement
×