ਕੋਵਿਡ-19 ਦੌਰਾਨ ਤਬਲੀਗੀ ਜਮਾਤ ਦੇ ਹਾਜ਼ਰੀਨ ਰੱਖਣ ਸਬੰਧੀ ਕੇਸ ਰੱਦ
ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਮਾਰਚ 2020 ਵਿੱਚ ਤਬਲੀਗੀ ਜਮਾਤ ਦੀ ਸੰਗਤ ਦੇ ਵਿਦੇਸ਼ੀ ਹਾਜ਼ਰੀਨ ਦੀ ਮੇਜ਼ਬਾਨੀ ਕਰਨ ਲਈ 70 ਭਾਰਤੀ ਨਾਗਰਿਕਾਂ ਵਿਰੁੱਧ 16 ਕੇਸ ਰੱਦ ਕਰ ਦਿੱਤੇ ਹਨ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਫੈਸਲਾ...
Advertisement
ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਮਾਰਚ 2020 ਵਿੱਚ ਤਬਲੀਗੀ ਜਮਾਤ ਦੀ ਸੰਗਤ ਦੇ ਵਿਦੇਸ਼ੀ ਹਾਜ਼ਰੀਨ ਦੀ ਮੇਜ਼ਬਾਨੀ ਕਰਨ ਲਈ 70 ਭਾਰਤੀ ਨਾਗਰਿਕਾਂ ਵਿਰੁੱਧ 16 ਕੇਸ ਰੱਦ ਕਰ ਦਿੱਤੇ ਹਨ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, ‘‘ਚਾਰਜਸ਼ੀਟਾਂ ਰੱਦ ਕਰ ਦਿੱਤੀਆਂ ਗਈਆਂ ਹਨ।’’
ਅਦਾਲਤ ਨੇ 70 ਭਾਰਤੀਆਂ ਨਾਲ ਸਬੰਧਤ 16 ਪਟੀਸ਼ਨਾਂ ’ਤੇ ਫੈਸਲਾ ਸੁਣਾਇਆ ਜਿਨ੍ਹਾਂ ਦੀ ਨੁਮਾਇੰਦਗੀ ਵਕੀਲ ਆਸ਼ਿਮਾ ਮੰਡਲਾ ਨੇ ਕੀਤੀ। ਇਸ ਸਬੰਧੀ ਇੱਕ ਵਿਸਤ੍ਰਿਤ ਫੈਸਲੇ ਦੀ ਉਡੀਕ ਹੈ। ਦਿੱਲੀ ਪੁਲੀਸ ਨੇ ਮਾਰਚ 2020 ਵਿਚ ਵਿਦੇਸ਼ੀ ਹਾਜ਼ਰੀਨ ਦੀ ਮੇਜ਼ਬਾਨੀ ਲਈ ਦਰਜ ਐਫਆਈਆਰ ਰੱਦ ਕਰਨ ਦੀਆਂ ਪਟੀਸ਼ਨਾਂ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਦੋਸ਼ੀ ਸਥਾਨਕ ਨਿਵਾਸੀਆਂ ਨੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਆਵਾਜਾਈ ’ਤੇ ਪਾਬੰਦੀ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਨਿਜ਼ਾਮੂਦੀਨ ਮਰਕਜ਼ ਆਏ ਹਾਜ਼ਰੀਨ ਨੂੰ ਪਨਾਹ ਦਿੱਤੀ ਸੀ।
Advertisement