Cargo aircraft skids off Hong Kong airport runway into sea, 2 dead ਇੱਥੇ ਇਕ ਮਾਹਵਾਹਕ ਜਹਾਜ਼ (ਕਾਰਗੋ) ਅੱਜ ਤੜਕੇ ਰਨਵੇਅ ਤੋਂ ਫਿਸਲ ਕੇ ਸਮੁੰਦਰ ਵਿੱਚ ਡਿੱਗ ਗਿਆ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ।
ਤੁਰਕੀ-ਆਧਾਰਿਤ ਏਸੀਟੀ ਏਅਰਲਾਈਨਜ਼ ਦਾ ਬੋਇੰਗ 747 ਸੰਯੁਕਤ ਅਰਬ ਅਮੀਰਾਤ ਦੇ ਦੁਬਈ ਤੋਂ ਚੱਲਿਆ ਸੀ ਤੇ ਸਵੇਰੇ 3.50 ਵਜੇ ਦੇ ਕਰੀਬ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰ ਰਿਹਾ ਸੀ ਕਿ ਹਾਦਸਾ ਵਾਪਰ ਗਿਆ।
ਜਹਾਜ਼ ਵਿੱਚ ਸਵਾਰ ਚਾਰ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲੀਸ ਦੀਆਂ ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਜਹਾਜ਼ ਵਿੱਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ।
ਅਮੀਰਾਤ ਨੇ ਕਿਹਾ ਕਿ EK9788 ਉਡਾਣ ਭਰਨ ਵਾਲਾ ਬੋਇੰਗ 747 ਮਾਲਵਾਹਕ ਜਹਾਜ਼ ਏਸੀਟੀ ਏਅਰਲਾਈਨਜ਼ ਵਲੋਂ ਲੀਜ਼ ’ਤੇ ਲਿਆ ਗਿਆ ਸੀ। ਅਮੀਰਾਤ ਨੇ ਕਿਹਾ ਕਿ ਜਹਾਜ਼ ਵਿੱਚ ਕੋਈ ਸਾਮਾਨ ਨਹੀਂ ਸੀ।
ਸਥਾਨਕ ਹਾਂਗਕਾਂਗ ਮੀਡੀਆ ਰਿਪੋਰਟਾਂ ਵਿਚ ਇਸ ਜਹਾਜ਼ ਨੂੰ ਹਵਾਈ ਅੱਡੇ ਦੀ ਸਮੁੰਦਰੀ ਕੰਧ ਦੇ ਕਿਨਾਰੇ ਤੋਂ ਅੰਸ਼ਕ ਤੌਰ ’ਤੇ ਡੁੱਬਿਆ ਦਿਖਾਇਆ ਗਿਆ ਹੈ। ਜਹਾਜ਼ ਦਾ ਅਗਲਾ ਅੱਧਾ ਹਿੱਸਾ ਅਤੇ ਕਾਕਪਿਟ ਪਾਣੀ ਦੇ ਉੱਪਰ ਦਿਖਾਈ ਦੇ ਰਹੇ ਸਨ ਤੇ ਪਿਛਲਾ ਹਿੱਸਿਆ ਟੁੱਟਿਆ ਹੋਇਆ ਸੀ।
ਇਹ ਹਾਦਸਾ ਹਾਂਗ ਕਾਂਗ ਦੇ ਹਵਾਈ ਅੱਡੇ ਦੇ ਉੱਤਰੀ ਰਨਵੇਅ ’ਤੇ ਹੋਇਆ ਜੋ ਕਿ ਏਸ਼ੀਆ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਹਵਾਈ ਅੱਡੇ ਵਿੱਚੋਂ ਇੱਕ ਹੈ। ਹਾਂਗ ਕਾਂਗ ਦੇ ਸਿਵਲ ਏਵੀਏਸ਼ਨ ਵਿਭਾਗ ਨੇ ਕਿਹਾ ਕਿ ਉਹ ਹਾਦਸੇ ਵਿੱਚ ਸ਼ਾਮਲ ਏਅਰਲਾਈਨਾਂ ਅਤੇ ਹੋਰ ਧਿਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਏਪੀ