ਅਮਰੀਕਾ ਦੇ ਕੈਂਟਕੀ ਵਿੱਚ ਕਾਰਗੋ ਜਹਾਜ਼ ਹਾਦਸਾਗ੍ਰਸਤ; 7 ਲੋਕਾਂ ਦੀ ਮੌਤ
ਅੱਠ ਕਿਲੋਮੀਟਰ ਦੇ ਦਾਇਰੇ ਵਿੱਚ ਲੋਕਾਂ ਨੂੰ ਘਰ ਵਿੱਚੋਂ ਬਾਹਰ ਨਾ ਨਿਕਲਣ ਦੇ ਆਦੇਸ਼ ਜਾਰੀ
Advertisement
ਅਮਰੀਕਾ ਦੇ ਕੈਂਟਕੀ ਦੇ ਲੁਈਸਵਿਲ ਵਿੱਚ ਇੱਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸੱਤ ਲੋਕ ਮਾਰੇ ਗਏ ਅਤੇ 11 ਜ਼ਖਮੀ ਹੋ ਗਏ।
ਫੈਡਰਲ ਏਵੀਏਸ਼ਨ ਅਥਾਰਟੀ (FAA) ਦੇ ਅਨੁਸਾਰ, UPS ਫਲਾਈਟ 2976 ਨੇ ਮੁਹੰਮਦ ਅਲੀ ਕੌਮਾਂਤਰੀ ਹਵਾਈ ਅੱਡੇ ਤੋਂ ਡੈਨੀਅਲ ਇਨੋਏ ਕੌਮਾਂਤਰੀ ਹਵਾਈ ਅੱਡੇ ਲਈ ਉਡਾਣ ਭਰੀ।
Advertisement
FAA ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 5:15 ਵਜੇ (ਸਥਾਨਕ ਸਮੇਂ) ਦੇ ਕਰੀਬ ਹੋਇਆ। ਸੋਸ਼ਲ ਮੀਡੀਆ ’ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਤੇਜ਼ ਅੱਗ ਦੀਆਂ ਲਪਟਾਂ ਅਤੇ ਮਲਬਾ ਦਿਖਾਈ ਦੇ ਰਿਹਾ ਹੈ।
Advertisement
ਇੱਕ ਰਿਪੋਰਟ ਦੇ ਅਨੁਸਾਰ, ਜਹਾਜ਼ ਲਗਭਗ 38,000 ਗੈਲਨ ਬਾਲਣ (ਲਗਭਗ 1.5 ਲੱਖ ਲੀਟਰ ਤੇਲ) ਲੈ ਕੇ ਜਾ ਰਿਹਾ ਸੀ, ਜੋ ਧਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ਵਿੱਚ ਬਦਲ ਗਿਆ।
ਪੁਲੀਸ ਨੇ ਹਵਾਈ ਅੱਡੇ ਦੇ 8 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਦਾ ਆਦੇਸ਼ ਦਿੱਤਾ ਹੈ। ਹਵਾਈ ਅੱਡੇ ਨੂੰ ਵੀ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।
ਲੂਈਸਵਿਲ ਪੁਲੀਸ (LMPD) ਨੇ ਕਿਹਾ ਕਿ ਹਾਦਸੇ ਵਾਲੀ ਥਾਂ ’ਤੇ ਅਜੇ ਵੀ ਅੱਗ ਅਤੇ ਮਲਬਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਜਹਾਜ਼ ਵਿੱਚ ਲਿਥੀਅਮ ਬੈਟਰੀਆਂ ਕਾਰਨ ਲੱਗੀ ਹੋ ਸਕਦੀ ਹੈ। UPS ਨੇ ਰਿਪੋਰਟ ਦਿੱਤੀ ਕਿ ਜਹਾਜ਼ ਵਿੱਚ ਤਿੰਨ ਅਮਲਾ ਮੈਂਬਰ ਸਵਾਰ ਸਨ।
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਵਿੱਚ ਲਗਭਗ 25,000 ਗੈਲਨ (95,000 ਲੀਟਰ) ਜੈੱਟ ਈਂਧਨ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
Advertisement
×

