ਟੋਰਾਂਟੋ ਵਿਚ ਡੇਅਕੇਅਰ ’ਚ ਵੜੀ ਕਾਰ; ਇਕ ਬੱਚੇ ਦੀ ਮੌਤ, ਨੌਂ ਜ਼ਖ਼ਮੀ
Canada News: ਟੋਰਾਂਟੋ ਦੇ ਉੱਤਰ ਵਿੱਚ ਸਥਿਤ ਰਿਚਮੰਡ ਹਿੱਲ ਵਿੱਚ ਬੁੱਧਵਾਰ ਨੂੰ ਇੱਕ ਕਾਰ ਡੇਅਕੇਅਰ ਦੀ ਖਿੜਕੀ ਨੂੰ ਖਿੜਕੀ ਨੂੰ ਤੋੜਦੇ ਹੋਏ ਅੰਦਰ ਜਾ ਵੜੀ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਯੌਰਕ ਖੇਤਰੀ ਪੁਲੀਸ ਨੇ ਇੱਕ ਪ੍ਰੈਸ ਕਾਨਫਰੰਸ...
Advertisement
Canada News: ਟੋਰਾਂਟੋ ਦੇ ਉੱਤਰ ਵਿੱਚ ਸਥਿਤ ਰਿਚਮੰਡ ਹਿੱਲ ਵਿੱਚ ਬੁੱਧਵਾਰ ਨੂੰ ਇੱਕ ਕਾਰ ਡੇਅਕੇਅਰ ਦੀ ਖਿੜਕੀ ਨੂੰ ਖਿੜਕੀ ਨੂੰ ਤੋੜਦੇ ਹੋਏ ਅੰਦਰ ਜਾ ਵੜੀ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ।
ਯੌਰਕ ਖੇਤਰੀ ਪੁਲੀਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਘਟਨਾ ਓਂਟਾਰੀਓ ਦੇ ਰਿਚਮੰਡ ਹਿੱਲ ਵਿੱਚ ‘ਯੌਂਗ ਸਟਰੀਟ’ ਅਤੇ ‘ਨਾਟਿੰਘਮ ਡਰਾਈਵ’ ਨੇੜੇ ਵਾਪਰੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਉਮਰ ਸਿਰਫ਼ ਡੇਢ ਸਾਲ ਸੀ। ਇਸ ਹਾਦਸੇ ਵਿੱਚ 18 ਮਹੀਨਿਆਂ ਤੋਂ ਤਿੰਨ ਸਾਲ ਦੇ ਛੇ ਹੋਰ ਬੱਚੇ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Advertisement
ਪੁਲੀਸ ਨੇ ਕਿਹਾ ਕਿ ਹਾਦਸੇ ਵਿਚ ਕਿੰਡਰਗਾਰਟਨ ਦੇ ਤਿੰਨ ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੁਲੀਸ ਕਰਮਚਾਰੀ ਕੇਵਿਨ ਨੇਬਰੀਜਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਸਯੂਵੀ ਦੇ 70 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਦਾ ਮੰਨਣਾ ਹੈ ਕਿ ਇਹ ਹਾਦਸਾ ਜਾਣਬੁੱਝ ਕੇ ਨਹੀਂ ਕੀਤਾ ਗਿਆ ਸਗੋਂ ਗਲਤੀ ਨਾਲ ਹੋਇਆ ਹੈ।
Advertisement
Advertisement
×

