ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Canada ਦੀ ਸਿਆਸਤ ਵਿੱਚ ਜੋੜ-ਤੋੜ ਸ਼ੁਰੂ; ਨੋਵਾ ਸਕੋਸ਼ੀਆ ਤੋਂ ਕੰਜ਼ਰਵੇਟਿਵ ਐੱਮਪੀ ਨੇ ਅਸਤੀਫ਼ਾ ਦੇ ਕੇ ਪਾਰਟੀ ਬਦਲੀ

ਮਾਰਕ ਕਾਰਨੀ ਸਰਕਾਰ ਬਹੁਮਤ ਤੋਂ ਦੋ ਕਦਮ ਦੂਰ; ਬਜਟ ਪਾਸ ਕਰਵਾਉਣ ਲਈ ਦੋ ਹੋਰ ਮੈਂਬਰਾਂ ਜਾਂ ਬਾਹਰੀ ਹਮਾਇਤ ਦੀ ਲੋੜ
Advertisement

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਅੱਜ ਬਜਟ ਪੇਸ਼ ਕੀਤੇ ਜਾਣ ਦੇ ਨਾਲ ਹੀ ਬਹੁਮਤ ਵੱਲ ਵੀ ਕਦਮ ਪੁੱਟ ਲਿਆ ਹੈ। ਨੋਵਾ ਸਕੋਸ਼ੀਆ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਕ੍ਰਿਸ ਐਂਟਰੀਮੌਂਟ (Chris d'Entremont) ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਕੇ ਲਿਬਰਲ ਪਾਰਟੀ ਦਾ ਪੱਲਾ ਫੜਨ ਦਾ ਐਲਾਨ ਕਰ ਦਿੱਤਾ। ਇੰਜ ਕੈਨੇਡਿਆਈ ਸਿਆਸਤ ਵਿੱਚ ਵੀ ਟੁੱਟ ਭੱਜ ਦੀ ਸ਼ੁਰੂਆਤ ਹੋ ਗਈ ਹੈ। 169 ਮੈਂਬਰਾਂ ਵਾਲੀ ਘੱਟਗਿਣਤੀ ਕਾਰਨੀ ਸਰਕਾਰ ਨੂੰ ਪੂਰਨ ਬਹੁਮਤ ਲਈ ਤਿੰਨ ਮੈਂਬਰਾਂ ਦੀ ਲੋੜ ਹੈ। ਜੇਕਰ ਬਜਟ ਪਾਸ ਨਾ ਹੋਇਆ ਤਾਂ ਸਰਕਾਰ ਟੁੱਟਣ ਦੇ ਨਾਲ ਹੀ ਮੱਧਕਾਲੀ ਚੋਣਾਂ ਦਾ ਐਲਾਨ ਹੋ ਸਕਦਾ ਹੈ।

ਅੱਜ ਪੇਸ਼ ਹੋਏ ਬਜਟ ਉੱਤੇ ਕੁਝ ਦਿਨ ਬਹਿਸ ਹੋਣ ਤੋਂ ਬਾਅਦ ਇਸ ਨੂੰ ਪਾਸ ਕਰਨ ਲਈ ਬਹੁਮੱਤ ਮੈਂਬਰਾਂ ਦੀ ਲੋੜ ਹੋਏਗੀ। ਕ੍ਰਿਸ ਵਲੋਂ ਪਾਰਟੀ ਬਦਲਣ ਤੋਂ ਬਾਅਦ ਵੀ ਸਰਕਾਰ ਨੂੰ ਦੋ ਮੈਂਬਰਾਂ ਦੀ ਹਮਾਇਤ ਦੀ ਲੋੜ ਪਏਗੀ। ਸਿਆਸੀ ਸੂਝ ਵਾਲੇ ਲੋਕ ਕ੍ਰਿਸ ਵਲੋਂ ਪਾਸਾ ਪਲਟਣ ਨੂੰ ਬਹੁਮੱਤ ਦਾ ਮੁੱਢ ਮੰਨਣ ਲੱਗੇ ਹਨ। ਹੁਣ ਵੇਖਣਾ ਹੋਏਗਾ ਕਿ ਕਾਰਨੀ ਸਰਕਾਰ ਬਜਟ ਪਾਸ ਕਰਾਉਣ ਲਈ ਕਿਸੇ ਹੋਰ ਪਾਰਟੀ ਦਾ ਬਾਹਰੀ ਸਮਰਥਨ ਹਾਸਲ ਕਰਦੀ ਹੈ ਜਾਂ ਕ੍ਰਿਸ ਵਾਂਗ ਕਿਸੇ ਹੋਰ ਜੋੜ ਤੋੜ ਨਾਲ ਬਜਟ ਪਾਸ ਹੁੰਦਾ ਹੈ। ਇਸ ਦਾ ਪਤਾ ਆਉਂਦੇ ਦਿਨਾਂ ਵਿੱਚ ਲੱਗ ਜਾਏਗਾ।

Advertisement

Advertisement
Tags :
Canada NewsChris d'Entremontਕਾਰਨੀ ਸਰਕਾਰਕੈਨੇਡਾ ਖ਼ਬਰਾਂਕ੍ਰਿਸ ਡੀ ਐਂਟਰੇਮੌਂਟਪੰਜਾਬੀ ਖ਼ਬਰਾਂਪੂਰਨ ਬਹੁਮਤਪ੍ਰਧਾਨ ਮੰਤਰੀ ਮਾਰਕ ਕਾਰਨੀਬੱਜਟ
Show comments