DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada-US Row: ਜਗਮੀਤ ਸਿੰਘ ਵੱਲੋੋਂ ਟਰੰਪ ਨੂੰ ਸੁਨੇਹਾ ‘ਕੈਨੇਡਾ ਵਿਕਾਊ ਨਹੀਂ ਹੈ’

ਕੈਨੇਡਾ ਵੱਲੋਂ ਵੀ ਅਮਰੀਕੀ ਉਤਪਾਦਾਂ ਉੱਤੇ ਟੈਕਸ ਲਾਉਣ ਦੀ ਪੇਸ਼ਬੰਦੀ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 13 ਜਨਵਰੀ

Advertisement

Canada-US Row: ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਆਗੂ ਜਗਮੀਤ ਸਿੰਘ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਵਧਾਉਣ ਦੀਆਂ ਧਮਕੀਆਂ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਪੇਸ਼ਕਸ਼ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸਿੰਘ ਨੇ ਕਿਹਾ ਕਿ ਕੈਨੇਡਾ ‘ਵਿਕਾਊ ਨਹੀਂ ਹੈ’ ਤੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਕੈਨੇੇਡਾ ਦੇ ਲੋਕ ਪੂਰੀ ਤਾਕਤ ਨਾਲ ਲੜਨ ਵਾਸਤੇ ਤਿਆਰ ਹਨ।

ਜਗਮੀਤ ਸਿੰਘ ਨੇ ਸੋਸ਼ਲ ਮੀਡਆ ਪਲੈਟਫਾਰਮ ਐਕਸ ਉੱਤੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ, ‘‘ਡੋਨਲਡ ਟਰੰਪ ਲਈ ਮੇਰਾ ਸੁਨੇਹਾ ਸਪਸ਼ਟ ਹੈ: ਸਾਡਾ ਦੇਸ਼ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ।’’ ਸਿੰਘ ਨੇ ਅੱਗੇ ਕਿਹਾ ਕਿ ਕੈਨੇਡਾ ਦੇ ਲੋਕ ਗ਼ੈਰਤ ਵਾਲੇ ਲੋਕ ਹਨ ਤੇ ਦੇਸ਼ ਦੀ ਪ੍ਰਭੂਸੱਤਾ ਲਈ ‘ਅਸੀਂ ਨਰਕ ਜਿਹੀ ਲੜਾਈ ਲੜਨ ਲਈ ਤਿਆਰ ਹਾਂ।’’

ਕਾਬਿਲੇਗੌਰ ਹੈ ਕਿ ਡੋਨਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਸੁਝਾਅ ਦਿੱਤਾ ਸੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ‘ਗਵਰਨਰ’ ਦੱਸ ਕੇ ਮਖੌਲ ਉਡਾਇਆ ਸੀ। ਇਸ ਦੇ ਜਵਾਬ ਵਿਚ ਸਿੰਘ ਨੇ ਕਿਹਾ, ‘‘ਜੇ ਟਰੰਪ ਸਾਡੇ ਨਾਲ ਆਢਾ ਲਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਵੱਡੀ ਕੀਮਤ ਤਾਰਨੀ ਪਏਗੀ। ਜੇ ਉਹ ਸਾਡੇ ਉੱਤੇ ਟੈਕਸ ਲਾਉਂਦੇ ਹਨ ਤਾਂ ਸਾਨੂੰ ਵੀ ਜਵਾਬ ਵਿਚ ਟੈਕਸ ਲਗਾਉਣੇ ਚਾਹੀਦੇ ਹਨ।’’ ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ, ‘ਕੈਨੇਡਾ ਤੇ ਅਮਰੀਕਾ ਦੇ ਰਲੇਵੇਂ ਦੀ ਸੰਭਾਵਨੀ ਨਹੀਂ ਹੈ। ਇਹ ਕਦੇ ਨਹੀਂ ਹੋਵੇਗਾ।’’

ਇਸ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਟਰੰਪ ਦੀਆਂ ਧਮਕੀਆਂ ਖਿਲਾਫ਼ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਉਹ ਕੌਮਾਂਤਰੀ ਚੁਣੌਤੀਆਂ ਤੇ ਆਰਥਿਕ ਦਬਾਅ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਜੌਲੀ ਨੇ ਇਕ ਪੱਤਰ ਵਿਚ ਕਿਹਾ, ‘‘ਮਨੋਨੀਤ ਰਾਸ਼ਟਰਪਤੀ ਵੱਲੋਂ ਲਾਏ ਗਏ ਗੈਰਵਾਜਬ ਟੈਕਸ ਤੇ ਹੋਰ ਆਰਥਿਕ ਦਬਾਅ ਖਿਲਾਫ਼ ਮੈਂ ਹਰ ਸੰਭਵ ਕਦਮ ਚੁੱਕਾਂਗੀ।’’ ਕੈਨੇਡਾ ਟਰੰਪ ਦੇ ਤਜਵੀਜ਼ਤ 25 ਫੀਸਦ ਦਰਾਮਦ ਟੈਕਸ ਦੇ ਜਵਾਬ ਵਿਚ ਅਮਰੀਕੀ ਉਤਪਾਦਾਂ ਉੱਤੇ ਟੈਕਸ ਲਾਉਣ ਦੀਆਂ ਪੇਸ਼ਬੰਦੀਆਂ ਕਰ ਰਿਹਾ ਹੈ। ਸੂਤਰਾਂ ਮੁਤਾਬਕ ਕੈਨੇਡਾ ਨੇ ਅਜਿਹੇ ਦਰਜਨਾਂ ਅਮਰੀਕੀ ਉਤਪਾਦਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਨਾਲ ਨਾ ਸਿਰਫ਼ ਅਮਰੀਕਾ ਨੂੰ ਆਰਥਿਕ ਨੁਕਸਾਨ ਪਹੁੰਚੇਗਾ ਬਲਕਿ ਸਿਆਸੀ ਸੁਨੇਹਾ ਵੀ ਜਾਵੇਗਾ। ਕੈਨੇਡਾ ਤੇ ਅਮਰੀਕਾ ਵਿਸ਼ਵ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਹਨ। 2023 ਵਿਚ ਅਮਰੀਕਾ ਨੇ ਕੈਨੇਡਾ ਤੋਂ 419 ਅਰਬ ਡਾਲਰ ਦੇ ਉਤਪਾਦ ਦਰਾਮਦ ਕੀਤੇ ਸਨ। ਕੈਨੇਡਾ, ਅਮਰੀਕਾ ਦਾ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ।

Advertisement
×