ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਬਰੈਂਪਟਨ ’ਚ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਮੁਲਜ਼ਮ ਕਾਬੂ

ਪੀਲ ਪੁਲੀਸ ਨੇ ਪਿਛਲੇ ਮਹੀਨੇ ਬਰੈਂਪਟਨ ਵਿੱਚ ਦੋ ਘਰਾਂ ’ਤੇ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਦੋਵੇਂ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਮਿਸੀਸਾਗਾ ਰਹਿੰਦੇ ਹੁਸਨਦੀਪ ਸਿੰਘ (20) ਤੇ ਬੇਘਰੇ ਗੁਰਪ੍ਰੀਤ ਸਿੰਘ (23) ਵਜੋਂ ਕੀਤੀ ਗਈ ਹੈ। ਪੁਲੀਸ...
ਘਰਾਂ ’ਤੇ ਗੋਲੀਬਾਰੀ ਕਰਨ ਵਾਲੇ ਹੁਸਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਦੀਆਂ ਪੁਲੀਸ ਵਲੋਂ ਜਾਰੀ ਕੀਤੀਆਂ ਤਸਵੀਰਾਂ।
Advertisement

ਪੀਲ ਪੁਲੀਸ ਨੇ ਪਿਛਲੇ ਮਹੀਨੇ ਬਰੈਂਪਟਨ ਵਿੱਚ ਦੋ ਘਰਾਂ ’ਤੇ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਦੋਵੇਂ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਮਿਸੀਸਾਗਾ ਰਹਿੰਦੇ ਹੁਸਨਦੀਪ ਸਿੰਘ (20) ਤੇ ਬੇਘਰੇ ਗੁਰਪ੍ਰੀਤ ਸਿੰਘ (23) ਵਜੋਂ ਕੀਤੀ ਗਈ ਹੈ।

ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਫਿਰੌਤੀ ਮੰਗੀ ਸੀ। ਉਨ੍ਹਾਂ ਮਨ ਵਿੱਚ ਖੌਫ ਪੈਦਾ ਕਰਨ ਲਈ ਘਰਾਂ ਦੇ ਬਾਹਰ ਗੋਲੀਆਂ ਚਲਾਈਆਂ ਤੇ ਕਾਲੇ ਰੰਗ ਦੀ ਕਾਰ ਵਿੱਚ ਫਰਾਰ ਹੋ ਗਏ ਸੀ। ਬਰੈਂਪਟਨ ਦੇ ਰੋਲਿੰਗ ਏਕੜ ਰੋਡ ਸਥਿਤ ਦੋਵਾਂ ਘਰਾਂ ਦੇ ਬਾਹਰ ਕੀਤੀ ਗੋਲੀਬਾਰੀ ਦੀ ਫੁਟੇਜ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ।

Advertisement

ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਲਈ ਇਹ ਵੀਡੀਓ ਜਨਤਕ ਕੀਤੀ ਸੀ। ਗੁਰਪ੍ਰੀਤ ਸਿੰਘ ਵਾਰਦਾਤ ਵਾਲੀ ਕਾਰ ਲੈ ਕੇ ਵਿੰਨੀਪੈੱਗ ਚਲਾ ਗਿਆ, ਜਿੱਥੇ ਉੱਥੋਂ ਦੀ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਪੀਲ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਹੁਸਨਦੀਪ ਨੂੰ ਮਿਸੀਸਾਗਾ ਤੋਂ ਕਾਬੂ ਕੀਤਾ ਗਿਆ ਹੈ। ਦੋਵਾਂ ਖਿਲਾਫ਼ ਫਿਰੌਤੀ ਅਤੇ ਮਿੱਥ ਕੇ ਗੋਲੀਬਾਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

Advertisement
Tags :
Brampton NewsCanada Newsਕੈਨੇਡਾ ਖ਼ਬਰਾਂਬਰੈਂਪਟਨ
Show comments