ਕੈਨੇਡਾ: ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਸਣੇ ਤਿੰਨੇ ਸਵਾਰ ਵਾਲ ਵਾਲ ਬਚੇ
ਕੈਨੇਡਾ ਏਵੀਏਸ਼ਨ ਸੇਫਟੀ ਬੋਰਡ ਵਲੋਂ ਕੀਤੀ ਜਾਵੇਗੀ ਹਾਦਸੇ ਦੀ ਜਾਂਚ
Advertisement
ਟੋਰਾਂਟੋ ਦੇ ਪੂਰਬੀ ਖੇਤਰ ਵਿੱਚ ਸੋਮਵਾਰ ਸ਼ਾਮੀਂ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਪਾਇਲਟ ਸਣੇ ਜਹਾਜ਼ ਵਿਚ ਸਵਾਰ ਤਿੰਨ ਜਣੇ ਵਾਲ ਵਾਲ ਬਚ ਗਏ।
ਸਟੇਡੀਅਮ ਖੇਤਰ ਵਿੱਚ ਡਿੱਗੇ ਜਹਾਜ਼ ਦਾ ਪਤਾ ਲੱਗਦਿਆਂ ਹੀ ਪੈਰਾਮੈਡਿਕ ਟੀਮ ਮੌਕੇ ’ਤੇ ਪਹੁੰਚੀ ਤੇ ਤਿੰਨੇ ਸਵਾਰਾਂ ਨੂੰ ਮੁੱਢਲੀ ਡਾਕਟਰੀ ਮਦਦ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ। ਅੱਗ ਬੁਝਾਊ ਦਲ ਦੇ ਆਗੂ ਮੁਤਾਬਕ ਉਨ੍ਹਾਂ ਵਲੋਂ ਜਹਾਜ਼ ਤੋਂ ਰਿਸ ਰਹੇ ਤੇਲ ’ਤੇ ਤੁਰੰਤ ਕਾਬੂ ਪਾਉਣ ਕਰਕੇ ਜਹਾਜ਼ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ।
Advertisement
ਚਾਰ ਸੀਟਾਂ ਵਾਲੇ ਪਾਈਪਰ 140 ਜਹਾਜ਼ ਵਿੱਚ ਪਾਇਲਟ ਸਣੇ ਤਿੰਨ ਜਣੇ ਸਵਾਰ ਸਨ। ਜਹਾਜ਼ ਜਮੀਨ ਉੱਤੇ ਡਿੱਗਣ ਸਾਰ ਤੇ ਅੱਗ ਲੱਗਣ ਤੋਂ ਪਹਿਲਾਂ ਉਹ ਬਾਹਰ ਨਿਕਲ ਗਏ। ਇਸ ਦੌਰਾਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਮੌਕੇ ’ਤੇ ਪਹੁੰਚੀ ਪੁਲੀਸ ਨੇ ਜਹਾਜ਼ ਕਬਜੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਆਰੰਭ ਦਿੱਤੀ ਹੈ। ਕੈਨੇਡਾ ਏਵੀਏਸ਼ਨ ਸੇਫਟੀ ਬੋਰਡ ਵਲੋਂ ਵੀ ਹਾਦਸੇ ਦੀ ਜਾਂਚ ਕੀਤੀ ਜਾਏਗੀ।
Advertisement