ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Canda News: ਟੋਰੀ ਸਾਂਸਦ ਨੇ ਜਿੱਤੀ ਸੀਟ ਆਪਣੇ ਆਗੂ ਲਈ ਛੱਡੀ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 3 ਮਈ Canda News: ਕੈਨੇਡਾ ਸੰਘੀ ਚੋਣਾਂ ਵਿਚ ਅਲਬਰਟਾ ਤੋਂ ਕੰਜਰਵੇਟਿਵ ਉਮੀਦਵਾਰ ਵਜੋਂ 82 ਫੀਸਦ ਵੋਟਾਂ ਲੈਕੇ ਚੁਣੇ ਗਏ ਐੱਮਪੀ ਡੈਮੀਏਨ ਕੁਰਕ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੀ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੂੰ ਉੱਥੋਂ...
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 3 ਮਈ

Advertisement

Canda News: ਕੈਨੇਡਾ ਸੰਘੀ ਚੋਣਾਂ ਵਿਚ ਅਲਬਰਟਾ ਤੋਂ ਕੰਜਰਵੇਟਿਵ ਉਮੀਦਵਾਰ ਵਜੋਂ 82 ਫੀਸਦ ਵੋਟਾਂ ਲੈਕੇ ਚੁਣੇ ਗਏ ਐੱਮਪੀ ਡੈਮੀਏਨ ਕੁਰਕ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੀ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੂੰ ਉੱਥੋਂ ਚੋਣ ਲੜਨ ਦੀ ਪੇਸ਼ਕਸ਼ ਕਰਦਿਆਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਸੀਟ ਖਾਲੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਾਲ ਦੀ ਦੀਆਂ ਸੰਸਦੀ ਚੋਣਾਂ ਮੌਕੇ ਪਾਰਟੀ ਆਗੂ ਖ਼ੁਦ ਚੋਣ ਹਾਰ ਗਏ ਸੀ। ਪੋਲੀਵਰ ਨੇ ਡੈਮੀਏਨ ਦੀ ਨਿਰਸਵਾਰਥ ਭਾਵਨਾ ਦੀ ਪ੍ਰਸੰਸਾ ਕਰਦਿਆਂ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਹੈ, ਜਿਸਦੀ ਜਾਣਕਾਰੀ ਉਨ੍ਹਾਂ ‘ਐਕਸ’ ਤੇ ਪੋਸਟ ਪਾਕੇ ਸਾਂਝੀ ਕੀਤੀ।

ਜ਼ਿਕਰਯੋਗ ਹੈ ਕਿ ਓਟਵਾ ਦੇ ਗੁਆਂਢੀ ਹਲਕੇ ਕਾਰਲਟਨ ਤੋਂ 20 ਸਾਲਾਂ ਤੋਂ ਜਿੱਤਦੇ ਆ ਰਹੇ ਕੰਜਰਵੇਟਿਵ ਪਾਰਟੀ ਆਗੂ ਨੂੰ ਇਸ ਵਾਰ ਉਥੋਂ ਦੇ ਲੋਕਾਂ ਨੇ ਬੁਰੀ ਤਰਾਂ ਹਰਾਇਆ ਹੈ। ਲਿਬਰਲ ਆਗੂ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਕ ਦਿਨ ਪਹਿਲਾਂ ਹੀ ਇਹ ਸੰਕੇਤ ਦੇ ਦਿਤਾ ਸੀ ਕਿ ਵਿਰੋਧੀ ਆਗੂ ਵਲੋਂ ਆਪਣੇ ਇਕ ਸਾਂਸਦ ਨੂੰ ਆਪਣੇ ਲਈ ਸੀਟ ਖਾਲੀ ਕਰਨ ਲਈ ਮਨਾਇਆ ਜਾ ਰਿਹਾ ਹੈ, ਜਿਸਦਾ ਉਹ ਸਵਾਗਤ ਕਰਨਗੇ ਅਤੇ ਉਥੇ ਜਲਦ ਚੋਣ ਕਰਵਾਉਣ ਦੇ ਯਤਨ ਕੀਤੇ ਜਾਣਗੇ।

Advertisement
Tags :
canada ElectionsCanda NEwsPunajbi Tribune NewsPunjabi News