ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Canada News ਕੈਨੇਡਾ: ਚੋਰੀਸ਼ੁਦਾ ਟਰੱਕਾਂ ਦੇ ਨੰਬਰ ਬਦਲਦੇ ਦੋ ਪੰਜਾਬੀ ਬਰੈਂਪਟਨ ’ਚੋਂ ਗ੍ਰਿਫਤਾਰ

ਪੁਲੀਸ ਵੱਲੋਂ ਕਰੀਬ 9 ਕਰੋੜ ਰੁਪਏ ਕੀਮਤ ਦਾ ਚੋਰੀ ਦਾ ਸਾਮਾਨ ਬਰਾਮਦ; ਇਕ ਮੁਲਜ਼ਮ ਪਹਿਲਾਂ ਹੀ ਜ਼ਮਾਨਤ ’ਤੇ ਭਗੌੜਾ ਹੈ ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 22 ਮਾਰਚ Canada News: ਪੀਲ ਪੁਲੀਸ ਦੇ ਤਕਨੀਕੀ ਵਿਸ਼ੇਸ਼ ਜਾਂਚ ਦਲ ਨੇ ਬਰੈਂਪਟਨ ਰਹਿੰਦੇ ਦੋ ਪੰਜਾਬੀਆਂ...
Advertisement

ਪੁਲੀਸ ਵੱਲੋਂ ਕਰੀਬ 9 ਕਰੋੜ ਰੁਪਏ ਕੀਮਤ ਦਾ ਚੋਰੀ ਦਾ ਸਾਮਾਨ ਬਰਾਮਦ; ਇਕ ਮੁਲਜ਼ਮ ਪਹਿਲਾਂ ਹੀ ਜ਼ਮਾਨਤ ’ਤੇ ਭਗੌੜਾ ਹੈ

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 22 ਮਾਰਚ

Canada News: ਪੀਲ ਪੁਲੀਸ ਦੇ ਤਕਨੀਕੀ ਵਿਸ਼ੇਸ਼ ਜਾਂਚ ਦਲ ਨੇ ਬਰੈਂਪਟਨ ਰਹਿੰਦੇ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਚੋਰੀ ਕੀਤੇ ਟਰੱਕਾਂ ਦੇ ਵਹੀਕਲ ਪਛਾਣ ਨੰਬਰ (ਵਿਨ) ਨੰਬਰ ਬਦਲਣ ਤੋਂ ਬਾਅਦ ਉਨ੍ਹਾਂ ਨੂੰ ਜਾਅਲੀ ਕਾਗਜ਼ਾਤ ਨਾਲ ਨਵੀਂ ਰਜਿਸਟਰੇਸ਼ਨ ਰਾਹੀਂ ਅਗਾਂਹ ਗਾਹਕਾਂ ਨੂੰ ਵੇਚਦੇ ਸਨ। ਦੋਹਾਂ ਮੁਲਜ਼ਮਾਂ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੰਜਰਜੀਤ ਸਿੰਘ ਵਾਲੀਆ (50) ਅਤੇ ਨਰਿੰਦਰ ਛੋਕਰ (43) ਵਜੋਂ ਹੋਈ ਹੈ।

ਨਰਿੰਦਰ ਛੋਕਰ ਪਹਿਲਾਂ ਹੀ ਅਜਿਹੇ ਇਕ ਅਪਰਾਧਿਕ ਮਾਮਲੇ ਦੀ ਜ਼ਮਾਨਤ ਤੋਂ ਭਗੌੜਾ ਸੀ। ਪੁਲੀਸ ਨੇ ਚੋਰੀ ਕੀਤੇ ਸਾਮਾਨ ਦੀ ਕੀਮਤ ਸਾਢੇ 14 ਲੱਖ ਡਾਲਰ (ਕਰੀਬ 9 ਕਰੋੜ ਰੁਪਏ) ਆਂਕੀ ਹੈ।

ਪੁਲੀਸ ਵਲੋਂ ਭੇਜੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਬਰੈਂਪਟਨ ਦੇ ਡੈਰੀ ਰੋਡ ਪੂਰਬ ਅਤੇ ਬੈਕਟ ਡਰਾਇਵ ਸਥਿੱਤ ਟਰੱਕ ਰਿਪੇਅਰ ਵਰਕਸ਼ਾਪ ਵਿੱਚ ਚੋਰੀਸ਼ੁਦਾ ਟਰੱਕਾਂ ਦੇ ਵਿਨ ਨੰਬਰਾਂ ਦੀ ਭੰਨ-ਤੋੜ ਰਾਹੀਂ ਪਛਾਣ ਬਦਲ ਕੇ ਵੇਚ ਦਿੱਤਾ ਜਾਂਦਾ ਹੈ। ਪੁਲੀਸ ਦੇ ਤਕਨੀਕੀ ਵਿਸ਼ੇਸ਼ ਦਲ ਨੇ ਅਦਾਲਤ ਤੋਂ ਉਸ ਸਥਾਨ ਦੇ ਤਲਾਸ਼ੀ ਵਰੰਟ ਲੈ ਕੇ ਛਾਪਾ ਮਾਰਿਆ ਤਾਂ ਦੋਵੇਂ ਮੁਲਜ਼ਮ ਵਿਨ ਨੰਬਰ ਬਦਲਣ ਦੇ ਕੰਮ ਵਿੱਚ ਲੱਗੇ ਹੋਏ ਮੌਕੇ ’ਤੇ ਫੜੇ ਗਏ।

ਪੁਲੀਸ ਨੇ ਉੱਥੋਂ 17 ਟਰੱਕ, ਕਈ ਟਰਾਲੇ ਤੇ ਲੱਦੇ ਹੋਏ ਸਾਮਾਨ ਸਮੇਤ ਚੋਰੀ ਕੀਤੇ ਦੋ ਟਰੱਕ ਵੀ ਬਰਾਮਦ ਕੀਤੇ, ਜਿਨ੍ਹਾਂ ’ਚ ਲੱਦੇ ਖਾਣ ਵਾਲੇ ਸਾਮਾਨ ਨੂੰ ਖਰਾਬੀ ਤੋਂ ਬਚਾਉਣ ਲਈ ਤੁਰੰਤ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤਾ ਗਿਆ। ਦੋਸ਼ੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਉਨ੍ਹਾਂ ਨੂੰ ਹੋਰ ਪੁੱਛਗਿੱਛ ਤੋਂ ਬਾਅਦ ਅਗਲੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਪੁਲੀਸ ਨੇ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਨਹੀਂ ਕੀਤੀਆਂ ਹਨ।

Advertisement
Show comments