ਕੈਨੇਡਾ: ਜੰਗਲ ਦੀ ਅੱਗ ਬੁਝਾਉਂਦਾ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਬਚਿਆ
ਕੈਨੇਡਾ ਦੇ ਪੂਰਬੀ ਖੇਤਰ ਵਿਚਲੇ ਨੋਵਾ ਸਕੋਸ਼ੀਆ ਪ੍ਰਾਂਤ ਦੇ ਜੰਗਲੀ ਇਲਾਕੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈਲੀਕਾਪਟਰ ਅੱਗੇ ਦੀ ਲਪੇਟ ਵਿੱਚ ਆ ਕੇ ਹਾਦਸਾਗ੍ਰਸਤ ਹੋ ਗਿਆ, ਹਾਲਾਂਕਿ ਇਸ ਦੌਰਾਨ ਹੈਲੀਕਾਪਟਰ ਦੇ ਪਾਇਲਟ ਦਾ ਬਚਾਅ ਹੋ ਗਿਆ।...
Advertisement
ਕੈਨੇਡਾ ਦੇ ਪੂਰਬੀ ਖੇਤਰ ਵਿਚਲੇ ਨੋਵਾ ਸਕੋਸ਼ੀਆ ਪ੍ਰਾਂਤ ਦੇ ਜੰਗਲੀ ਇਲਾਕੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈਲੀਕਾਪਟਰ ਅੱਗੇ ਦੀ ਲਪੇਟ ਵਿੱਚ ਆ ਕੇ ਹਾਦਸਾਗ੍ਰਸਤ ਹੋ ਗਿਆ, ਹਾਲਾਂਕਿ ਇਸ ਦੌਰਾਨ ਹੈਲੀਕਾਪਟਰ ਦੇ ਪਾਇਲਟ ਦਾ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜੰਗਲ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈਲੀਕਾਪਟਰ ਅੱਗ ਦਾ ਸੇਕ ਸਹਿਣ ਨਹੀਂ ਕਰ ਸਕਿਆ ਅਤੇ ਉੱਥੇ ਇਕ ਨੇੜਲੀ ਝੀਲ ਵਿੱਚ ਡਿੱਗ ਕੇ ਤਬਾਹ ਹੋ ਗਿਆ। ਬਚਾਅ ਅਮਲੇ ਵੱਲੋਂ ਉਸ ਦੇ ਪਾਇਲਟ ਨੂੰ ਬਚਾਅ ਲਿਆ ਗਿਆ ਹੈ। ਲੌਂਗ ਲੇਕ ਨੇੜਲੇ ਜੰਗਲ ਵਿੱਚ ਕਈ ਦਿਨਾਂ ਤੋਂ ਲੱਗੀ ਹੋਈ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਦਸਤੇ ਵੱਲੋਂ ਕੁਝ ਹੈਲੀਕਾਪਟਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
Advertisement
Advertisement