ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Canada: ਓਂਟਾਰੀਓ ਦੇ ਮੁੱਖ ਮੰਤਰੀ ਦੀ ਕਾਰ ਚੋਰੀ ਕਰਦੇ ਦੋ ਨਾਬਾਲਗਾਂ ਸਣੇ ਚਾਰ ਕਾਬੂ

ਪ੍ਰੀਮੀਅਰ ਡੱਗ ਫੋਰਡ ਵੱਲੋਂ ਸਖ਼ਤ ਕਾਨੂੰਨਾਂ ਦੀ ਵਕਾਲਤ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 18 ਜੂਨ

Advertisement

ਓਂਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਦੀ ਈਟੋਬੀਕੇ ਸਥਿਤ ਰਿਹਾਇਸ਼ ’ਤੇ ਖੜ੍ਹੀ ਕਾਰ ਚੋਰੀ ਕਰਨ ਦੇ ਦੋਸ਼ ਵਿਚ ਪੁਲੀਸ ਨੇ ਦੋ ਨਾਬਾਲਗਾਂ ਸਮੇਤ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੇ ਕਬਜ਼ੇ ’ਚੋਂ ਕਾਰਾਂ ਦੀਆਂ ਡਿਜੀਟਲ ਨਕਲੀ ਚਾਬੀਆਂ ਵਾਲਾ ਪ੍ਰੋਗਰਾਮਰ ਅਤੇ ਕੁਝ ਚਾਬੀਆਂ ਫੜੀਆਂ ਹਨ।

ਡੱਗ ਫੋਰਡ ਨੇ ਚੋਰਾਂ ਦੇ ਹੌਸਲੇ ’ਤੇ ਤਨਜ਼ ਕਸਦਿਆਂ ਕਿਹਾ ਕਿ ਇਹ ਸਾਰਾ ਕੁਝ ਕੈਨੇਡਾ ਦੇ ਨਰਮ ਕਾਨੂੰਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਚੋਰ ਅਪਰਾਧ ਕਰਦਿਆਂ ਫੜੇ ਗਏ, ਪਰ ਉਹ ਕੱਲ੍ਹ ਨੂੰ ਜ਼ਮਾਨਤ ’ਤੇ ਬਾਹਰ ਆ ਕੇ ਮੁੜ ਇਹੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਦੀ ਥਾਂ ਜੇਲ੍ਹ ਹੋਣੀ ਚਾਹੀਦੀ ਹੈ, ਪਰ ਨਰਮ ਕਾਨੂੰਨਾਂ ਕਰਕੇ ਅਮਨ ਪਸੰਦ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ਼ ਉੱਠ ਰਿਹਾ ਹੈ।

ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਸਾਢੇ ਬਾਰ੍ਹਾਂ ਵਜੇ ਪੁਲੀਸ ਵਲੋਂ ਰੌਇਲ ਯੌਰਕ ਰੋਡ ਅਤੇ ਲਾਰੈਂਸ ਐਵੇਨਿਊ (ਪੱਛਮੀ) ਸਥਿੱਤ ਪ੍ਰੀਮੀਅਰ ਦੀ ਰਿਹਾਇਸ਼ ਕੋਲ ਸ਼ੱਕੀ ਕਾਰ ਵੇਖੀ ਗਈ, ਜਿਸ ਵਿਚ ਚਾਰ ਸਵਾਰਾਂ ਨੇ ਮਾਸਕ ਪਾਏ ਹੋਏ ਸਨ। ਕਾਰ ਰੁਕਦੇ ਹੀ 16 ਸਾਲ ਦਾ ਮੁੰਡੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪਿੱਛਾ ਕਰਕੇ ਦਬੋਚ ਲਿਆ ਗਿਆ। ਤਲਾਸ਼ੀ ਦੌਰਾਨ ਇਨ੍ਹਾਂ ਮਸ਼ਕੂਕਾਂ  ਕੋਲੋਂ ਕਾਰਾਂ ਦੀਆਂ ਚਾਬੀਆਂ ਦੀ ਪ੍ਰੋਗਰਾਮਿੰਗ ਕਰਨ ਵਾਲਾ ਭਾਵ ਨਕਲੀ ਚਾਬੀ ਬਣਾਉਣ ਵਾਲਾ ਯੰਤਰ ਫੜਿਆ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅੱਖ ਪ੍ਰੀਮੀਅਰ ਦੇ ਡਰਾਈਵ ਵੇਅ ’ਤੇ ਖੜੀ ਮਹਿੰਗੀ ਕਾਰ ’ਤੇ ਸੀ, ਪਰ ਪਹਿਲਾਂ ਹੀ ਕਾਬੂ ਆ ਗਏ।

ਇਨ੍ਹਾਂ ’ਚੋਂ ਦੋਵਾਂ ਨਾਬਾਲਗਾਂ ਨੂੰ 16 ਜੁਲਾਈ ਤੱਕ ਘਰ ਵਿੱਚ ਬੰਦੀ ਬਣਾ ਦਿੱਤਾ ਗਿਆ ਹੈ, ਜਦ ਕਿ ਬਾਲਗਾਂ ਖਿਲਾਫ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਏਗੀ। ਗੌਰਤਲਬ ਹੈ ਕਿ ਓਂਟਾਰੀਓ ਦੀ ਸੂਬਾਈ ਸਰਕਾਰ ਨੇ ਜ਼ਮਾਨਤ ਨਿਯਮ ਸਖ਼ਤ ਕਰਨ ਲਈ ਕਾਨੂੰਨ ਦਾ ਖਰੜਾ ਤਿਆਰ ਕੀਤਾ ਹੈ, ਜਿਸ ਨੂੰ ਵਿਧਾਨ ਸਭਾ ’ਚੋਂ ਪਾਸ ਕਰਵਾ ਕੇ ਕਾਨੂੰਨੀ ਰੂਪ ਦਿੱਤੇ ਜਾਣ ਦੀ ਤਿਆਰੀ ਹੈ। ਡੱਗ ਫੋਰਡ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਲੋਕਾਂ ਲਈ ਸਬਕ ਹੈ, ਜੋ ਕਾਨੂੰਨ ਵਿਚ ਸੋਧ ਦਾ ਵਿਰੋਧ ਕਰਦੇ ਹਨ।

Advertisement
Show comments