ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Can Lokpal hear complaints against high court judges? ਲੋਕਪਾਲ ਦੇ ਹਾਈ ਕੋਰਟ ਦੇ ਜੱਜਾਂ ਵਿਰੁੱਧ ਸ਼ਿਕਾਇਤਾਂ ਦੇ ਮਾਮਲੇ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

ਸਰਵਉੱਚ ਅਦਾਲਤ ਨੇ ਮਾਮਲਾ 30 ਅਪਰੈਲ ਨੂੰ ਸੁਣਵਾਈ ’ਤੇ ਪਾਇਆ
Advertisement

ਨਵੀਂ ਦਿੱਲੀ, 15 ਅਪਰੈਲ

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਹਾਈ ਕੋਰਟ ਦੇ ਮੌਜੂਦਾ ਜੱਜਾਂ ਵਿਰੁੱਧ ਸ਼ਿਕਾਇਤਾਂ ਦੀ ਸੁਣਵਾਈ ਲਈ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਦੇ ਅਧਿਕਾਰ ਖੇਤਰ ਦੇ ਮਾਮਲੇ ਵਿਚ 30 ਅਪਰੈਲ ਨੂੰ ਬਹਿਸ ਸੁਣੇਗੀ। ਇਹ ਮਾਮਲਾ ਜਸਟਿਸ ਬੀਆਰ ਗਵੱਈ, ਸੂਰਿਆ ਕਾਂਤ ਅਤੇ ਅਭੈ ਐਸ ਓਕਾ ਦੇ ਤਿੰਨ ਮੈਂਬਰੀ ਬੈਂਚ ਅੱਗੇ ਸੁਣਵਾਈ ਲਈ ਆਇਆ। ਸਰਵਉਚ ਅਦਾਲਤ ਇਸ ਮਾਮਲੇ ’ਤੇ ਸੁਣਵਾਈ ਕਰੇਗੀ ਕਿ ਕੀ ਲੋਕਪਾਲ ਹਾਈ ਕੋਰਟ ਦੇ ਜੱਜਾਂ ਖ਼ਿਲਾਫ਼ ਸ਼ਿਕਾਇਤਾਂ ਸੁਣ ਸਕਦਾ ਹੈ।

Advertisement

ਬੈਂਚ ਨੇ ਕਿਹਾ, ‘ ਅਸੀਂ ਇਸ ਮਾਮਲੇ ’ਤੇ 30 ਅਪਰੈਲ ਨੂੰ ਸੁਣਵਾਈ ਕਰਾਂਗੇ। ਜੇ ਇਹ ਸੁਣਵਾਈ ਉਸ ਦਿਨ ਮੁਕੰਮਲ ਨਾ ਹੋਈ ਤਾਂ ਅਸੀਂ ਇਸ ਨੂੰ ਅਗਲੇ ਦਿਨ ਜਾਰੀ ਰੱਖਾਂਗੇ।’ ਸੁਪਰੀਮ ਕੋਰਟ ਹਾਈ ਕੋਰਟ ਦੇ ਮੌਜੂਦਾ ਐਡੀਸ਼ਨਲ ਜੱਜ ਵਿਰੁੱਧ ਦਾਇਰ ਦੋ ਸ਼ਿਕਾਇਤਾਂ ’ਤੇ ਲੋਕਪਾਲ ਦੇ 27 ਜਨਵਰੀ ਦੇ ਹੁਕਮਾਂ ’ਤੇ ਸ਼ੁਰੂ ਕੀਤੀ ਗਈ ਖੁਦ-ਮੁਖਤਿਆਰੀ ਕਾਰਵਾਈ ਨਾਲ ਨਜਿੱਠ ਰਹੀ ਹੈ। ਇਨ੍ਹਾਂ ਸ਼ਿਕਾਇਤਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਜੱਜ ਨੇ ਸੂਬੇ ਵਿੱਚ ਇੱਕ ਵਧੀਕ ਜ਼ਿਲ੍ਹਾ ਜੱਜ ਨਾਲ ਸਾਂਝ ਪਾਈ ਅਤੇ ਉਸੇ ਹਾਈ ਕੋਰਟ ਦੇ ਇੱਕ ਜੱਜ ਨੇ ਇਕ ਫਰਮ ਦਾ ਪੱਖ ਲੈਣ ਲਈ ਇੱਕ ਨਿੱਜੀ ਕੰਪਨੀ ਦੀ ਸ਼ਿਕਾਇਤਕਰਤਾ ਵਿਰੁੱਧ ਕੇਸ ਨਾਲ ਨਜਿੱਠਣਾ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਪ੍ਰਾਈਵੇਟ ਕੰਪਨੀ ਨੇ ਪਹਿਲਾਂ ਹਾਈ ਕੋਰਟ ਦੇ ਇਸ ਜੱਜ ਦੀਆਂ ਉਦੋਂ ਸੇਵਾਵਾਂ ਲਈਆਂ ਸਨ ਜਦ ਉਹ ਵਕੀਲ ਵਜੋਂ ਪ੍ਰੈਕਟਿਸ ਕਰ ਰਿਹਾ ਸੀ।

Advertisement