DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bus Accident ਮਹਾਕੁੰਭ ਤੋਂ ਪਰਤ ਰਹੀ ਬੱਸ ਦੀ ਟਰੱਕ ਨਾਲ ਟੱਕਰ ਕਾਰਨ 2 ਦੀ ਮੌਤ, 21 ਜ਼ਖ਼ਮੀ

ਇਟਾਵਾ, 10 ਫਰਵਰੀ ਮਹਾਕੁੰਭ ਤੋਂ ਨੋਇਡਾ ਪਰਤ ਰਹੀ ਬੱਸ ਦੇ ਓਵਰਟੇਕ ਕਰਨ ਦੌਰਾਨ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ ਦੋ ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋ ਗਏ। ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਸੰਜੇ ਕੁਮਾਰ ਨੇ ਦੱਸਿਆ...
  • fb
  • twitter
  • whatsapp
  • whatsapp
Advertisement

ਇਟਾਵਾ, 10 ਫਰਵਰੀ

ਮਹਾਕੁੰਭ ਤੋਂ ਨੋਇਡਾ ਪਰਤ ਰਹੀ ਬੱਸ ਦੇ ਓਵਰਟੇਕ ਕਰਨ ਦੌਰਾਨ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ ਦੋ ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋ ਗਏ। ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਸੰਜੇ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਇਟਾਵਾ ਜ਼ਿਲ੍ਹੇ ਦੇ ਭਰਥਾਨਾ ਰੋਡ ਓਵਰਬ੍ਰਿਜ ਨੇੜੇ ਕੌਮੀ ਰਾਜਮਾਰਗ ’ਤੇ ਵਾਪਰਿਆ। ਹਾਦਸੇ ਦੌਰਾਨ 24 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਟਰੱਕ ਨਾਲ ਟਕਰਾ ਕੇ ਪਲਟ ਗਈ।

Advertisement

ਮ੍ਰਿਤਕਾਂ ਦੀ ਪਛਾਣ ਮੀਰਾ (35) ਅਤੇ ਨੀਲੂ (35) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ, ਜਿਨ੍ਹਾਂ ਵਿਚ 14 ਔਰਤਾਂ ਵੀ ਸ਼ਾਮਲ ਹਨ, ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਇਸ ਦੌਰਾਨ ਗੰਭੀਰ ਹਾਲਤ ਕੁੱਝ ਜ਼ਖਮੀਆਂ ਨੂੰ ਸੈਫਾਈ ਮੈਡੀਕਲ ਇੰਸਟੀਚਿਊਟ ਵਿਚ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨੁਕਸਾਨੀ ਗਈ ਬੱਸ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਹੈ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। -ਪੀਟੀਆਈ

Advertisement
×