ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Budget Session ਰਾਸ਼ਟਰਪਤੀ ਦੇ ਸੰਬੋਧਨ ਨਾਲ 31 ਜਨਵਰੀ ਨੂੰ ਹੋਵੇਗੀ ਬਜਟ ਇਜਲਾਸ ਦੀ ਸ਼ੁਰੂਆਤ

ਸਰਬ ਪਾਰਟੀ ਬੈਠਕ 30 ਜਨਵਰੀ ਨੂੰ; 31 ਜਨਵਰੀ ਨੂੰ ਆਰਥਿਕ ਸਰਵੇਖਣ ਤੇ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ; ਧੰਨਵਾਦ ਮਤੇ ’ਤੇ ਬਹਿਸ ਲਈ ਲੋਕ ਸਭਾ ’ਚ ਦੋ ਦਿਨ ਤੇ ਰਾਜ ਸਭਾ ’ਚ ਤਿੰਨ ਦਿਨ ਨਿਰਧਾਰਿਤ
ਫਾਈਲ ਫੋਟੋ।
Advertisement

ਨਵੀਂ ਦਿੱਲੀ, 28 ਜਨਵਰੀ

ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 31 ਜਨਵਰੀ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਸੰਬੋਧਨ ਨਾਲ ਬਜਟ ਇਜਲਾਸ ਦੀ ਸ਼ੁਰੂਆਤ ਹੋਵੇਗੀ। ਰਾਸ਼ਟਰਪਤੀ ਮੁਰਮੂ ਸ਼ੁੱਕਰਵਾਰ ਨੂੰ ਲੋਕ ਸਭਾ ਚੈਂਬਰ ਵਿੱਚ ਇਕੱਠੇ ਹੋਏ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰਨਗੇ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨਿੱਚਰਵਾਰ ਨੂੰ ਆਮ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਸ਼ੁੱਕਰਵਾਰ ਨੂੰ ਆਰਥਿਕ ਸਰਵੇਖਣ ਵੀ ਪੇਸ਼ ਕਰਨਗੇ। ਲੋਕ ਸਭਾ ਨੇ ਅਸਥਾਈ ਤੌਰ ’ਤੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੇ ਪ੍ਰਸਤਾਵ ’ਤੇ ਚਰਚਾ ਲਈ ਦੋ ਦਿਨ (3-4 ਫਰਵਰੀ) ਨਿਰਧਾਰਤ ਕੀਤੇ ਹਨ, ਜਦੋਂ ਕਿ ਰਾਜ ਸਭਾ ਨੇ ਬਹਿਸ ਲਈ ਤਿੰਨ ਦਿਨ ਨਿਰਧਾਰਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਰਾਜ ਸਭਾ ਵਿੱਚ ਬਹਿਸ ਦਾ ਜਵਾਬ ਦੇਣਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਬਜਟ ਸੈਸ਼ਨ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ 30 ਜਨਵਰੀ ਨੂੰ ਸੰਸਦ ਵਿੱਚ ਸਿਆਸੀ ਪਾਰਟੀਆਂ ਦੇ ਫਲੋਰ ਆਗੂਆਂ ਦੀ ਸਰਬ ਪਾਰਟੀ ਬੈਠਕ ਸੱਦੀ ਹੈ। ਬਜਟ ਸੈਸ਼ਨ ਦੇ ਪਹਿਲੇ ਹਿੱਸੇ ਵਿੱਚ 31 ਜਨਵਰੀ ਤੋਂ 13 ਫਰਵਰੀ ਤੱਕ ਨੌਂ ਬੈਠਕਾਂ ਹੋਣਗੀਆਂ। ਉਪਰੰਤ 13 ਫਰਵਰੀ ਨੂੰ ਬਜਟ ਤਜਵੀਜ਼ਾਂ ਦੀ ਜਾਂਚ ਲਈ ਸੰਸਦ ਛੁੱਟੀ ਕਰੇਗੀ ਅਤੇ ਵੱਖ-ਵੱਖ ਮੰਤਰਾਲਿਆਂ ਦੀਆਂ ਗ੍ਰਾਂਟਾਂ ਦੀਆਂ ਮੰਗਾਂ ’ਤੇ ਚਰਚਾ ਕਰਨ ਅਤੇ ਬਜਟ ਪ੍ਰਕਿਰਿਆ ਨੂੰ ਪੂਰਾ ਕਰਨ ਲਈ 10 ਮਾਰਚ ਤੋਂ ਦੁਬਾਰਾ ਬੈਠਕ ਹੋਵੇਗੀ। ਬਜਟ ਸੈਸ਼ਨ 4 ਅਪਰੈਲ ਨੂੰ ਸਮਾਪਤ ਹੋਵੇਗਾ। ਪੂਰੇ ਬਜਟ ਸੈਸ਼ਨ ਦੌਰਾਨ 27 ਬੈਠਕਾਂ ਹੋਣਗੀਆਂ। -ਪੀਟੀਆਈ

Advertisement

Advertisement