ਬ੍ਰਿਕਸ ਵਿਸ਼ਵ ਵਿਕਾਸ ਦੇ ਏਜੰਡੇ ’ਤੇ ਚਰਚਾ ਲਈ ਮਹੱਤਵਪੂਰਨ ਪਲੇਟਫਾਰਮ ਹੈ: ਪ੍ਰਧਾਨ ਮੰਤਰੀ ਮੋਦੀ
BRICS Summit ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਰੂਸ ਪਹੁੰਚੇ
Advertisement
ਨਵੀਂ ਦਿੱਲੀ, 22 ਅਕਤੂਬਰ
BRICS Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ ’ਤੇ ਮੰਗਲਵਾਰ ਨੂੰ 16ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਰੂਸ ਦੇ ਸ਼ਹਿਰ ਕਜ਼ਾਨ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਸ਼ਵ ਵਿਕਾਸ ਦੇ ਏਜੰਡੇ ਨਾਲ ਸਬੰਧਤ ਕਈ ਮੁੱਦਿਆਂ ’ਤੇ ਗੱਲਬਾਤ ਅਤੇ ਚਰਚਾ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਉਭਰੇ ਬ੍ਰਿਕਸ(BRICS) ਦੇ ਵਿਚ ਭਾਰਤ ਨਜ਼ਦੀਕੀ ਸਹਿਯੋਗ ਦੀ ਕਦਰ ਕਰਦਾ ਹੈ। ਬ੍ਰਿਕਸ(BRICS) ਸਮੂਹ ਦੇ ਸਾਲਾਨਾ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਰੂਸ ਦੇ ਸ਼ਹਿਰ ਕਜ਼ਾਨ ਦੇ ਦੋ ਦਿਨਾਂ ਦੌਰੇ ’ਤੇ ਜਾਣ ਸਮੇਂ ਸ੍ਰੀ ਮੋਦੀ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਸਾਲ ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਦੇ ਨਾਲ ਬ੍ਰਿਕਸ(BRICS) ਦੇ ਵਿਸਤਾਰ ਨੇ ਵਿਸ਼ਵ ਦੀ ਭਲਾਈ ਲਈ ਇਸ ਦੀ ਸ਼ਮੂਲੀਅਤ ਅਤੇ ਏਜੰਡੇ ਵਿੱਚ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਸਿਖਰ ਸੰਮੇਲਨ ’ਚ ਵੱਖ-ਵੱਖ ਵਿਸ਼ਿਆਂ ’ਤੇ ਵਿਆਪਕ ਚਰਚਾ ਦੀ ਉਮੀਦ ਕਰ ਰਹੇ ਹਨ। ਮੋਦੀ ਨੇ ਕਿਹਾ‘‘ਭਾਰਤ ਬ੍ਰਿਕਸ ਦੇ ਅੰਦਰ ਨਜ਼ਦੀਕੀ ਸਹਿਯੋਗ ਦੀ ਕਦਰ ਕਰਦਾ ਹੈ ਜੋ ਵਿਸ਼ਵ ਵਿਕਾਸ ਏਜੰਡੇ, ਸੁਧਾਰਿਆ ਬਹੁਪੱਖੀਵਾਦ, ਜਲਵਾਯੂ ਪਰਿਵਰਤਨ, ਆਰਥਿਕ ਸਹਿਯੋਗ, ਸੌਖੀ ਸਪਲਾਈ ਚੇਨ ਬਣਾਉਣ, ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਲੋਕਾਂ ਨਾਲ ਜੋੜਨ ਦੇ ਮੁੱਦਿਆਂ ’ਤੇ ਗੱਲਬਾਤ ਅਤੇ ਵਿਚਾਰ ਵਟਾਂਦਰੇ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਉਭਰਿਆ ਹੈ।’’ ਪੀਟੀਆਈ
Advertisement
Advertisement
×