DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bribery case: ਸੀਬੀਆਈ ਵੱਲੋਂ IRS ਅਧਿਕਾਰੀ ਦੇ ਦਿੱਲੀ ਤੇ ਪੰਜਾਬ ਵਿਚਲੇ ਟਿਕਾਣਿਆਂ ’ਤੇ ਛਾਪਾ; ਇਕ ਕਰੋੜ ਦੀ ਨਕਦੀ ਤੇ 3.5 ਕਿਲੋ ਸੋਨਾ ਜ਼ਬਤ

Bribery case: CBI seizes Rs 1 Cr in cash, 3.5-kg gold from IRS officer's premises in Delhi, Punjab
  • fb
  • twitter
  • whatsapp
  • whatsapp
featured-img featured-img
ਸੀਬੀਆਈ ਵੱਲੋਂ ਮਾਰੇ ਛਾਪਿਆਂ ਦੌਰਾਨ ਬਰਾਮਦ ਨਗਦੀ ਤੇ ਗਹਿਣੇ। ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 2 ਜੂਨ

ਸੀਬੀਆਈ ਨੇ ਸੀਨੀਅਰ IRS ਅਧਿਕਾਰੀ ਅਮਿਤ ਕੁਮਾਰ ਸਿੰਗਲ ਦੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੌਰਾਨ ਇਕ ਕਰੋੜ ਰੁਪਏ ਦੀ ਨਗ਼ਦੀ ਤੇ ਸਾਢੇ ਤਿੰਨ ਕਿਲੋ ਸੋਨਾ ਜ਼ਬਤ ਕੀਤਾ ਹੈ। ਸਿੰਗਲ ਤੇ ਉਸ ਦੇ ਇਕ ਸਹਾਇਕ ਨੂੰ 25 ਲੱਖ ਰੁਪਏ ਦੀ ਵੱਢੀ ਨਾਲ ਸਬੰਧਤ ਕੇਸ ਵਿਚ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਨੇ 2007 ਬੈਚ ਦੇ ਆਈਆਰਐੱਸ ਅਧਿਕਾਰੀ ਸਿੰਗਲ, ਜੋ ਇੱਥੇ ਟੈਕਸਦਾਤਾ ਸੇਵਾਵਾਂ ਡਾਇਰੈਕਟੋਰੇਟ ਵਿੱਚ ਵਧੀਕ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਸੀ, ਅਤੇ ਉਸ ਦੇ ਸਹਿਯੋਗੀ ਹਰਸ਼ ਕੋਟਕ ਦੇ ਟਿਕਾਣਿਆਂ ਦੀ ਤਲਾਸ਼ੀ ਲਈ।

Advertisement

ਸਿੰਗਲ ਦੇ ਟਿਕਾਣਿਆਂ ’ਤੇ ਮਾਰੇ ਛਾਪੇ ਦੌਰਾਨ ਕੇਂਦਰੀ ਜਾਂਚ ਏਜੰਸੀ ਨੇ ਇਕ ਕਰੋੜ ਰੁਪਏ ਦੀ ਨਕਦੀ, ਸਾਢੇ ਤਿੰਨ ਕਿਲੋ ਸੋਨਾ ਤੇ ਦੋ ਕਿਲੋ ਚਾਂਦੀ ਬਰਾਮਦ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸਿੰਗਲ ਨੂੰ ਪਿਜ਼ਾ ਚੇਨ ਮਾਲਕ ਤੋਂ ਕਥਿਤ 25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਬੀਆਈ ਵੱਲੋਂ ਦਰਜ ਐੱਫਆਈਆਰ ਮੁਤਾਬਕ ਸਿੰਗਲ ਨੇ ਆਮਦਨ ਕਰ ਨੋਟਿਸ ਨਾਲ ਸਬੰਧਤ ਕੇਸ ਦੇ ਨਿਬੇੜੇ ਲਈ La Pino'z Pizza ਦੇ ਮਾਲਕ ਸਨਮ ਕਪੂਰ ਕੋਲੋਂ ਕਥਿਤ ਕੁੱਲ 45 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਰਕਮ ਵਿਚੋਂ 25 ਲੱਖ ਰੁਪਏ ਦੀ ਪਹਿਲੀ ਕਿਸ਼ਤ ਸ਼ਨਿੱਚਰਵਾਰ ਨੂੰ ਉਸ ਦੇ ਪੰਜਾਬ ਦੇ ਮੁਹਾਲੀ ਵਿਚਲੇ ਘਰ ਪਹੁੰਚਾਈ ਗਈ, ਜਿੱਥੇ ਕੋਟਕ ਨੇ ਕਥਿਤ ਤੌਰ ’ਤੇ ਅਧਿਕਾਰੀ ਵੱਲੋਂ ਪੈਸੇ ਪ੍ਰਾਪਤ ਕੀਤੇ ਸਨ।

ਕਪੂਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ, ਸੀਬੀਆਈ ਦੀ ਇੱਕ ਟੀਮ ਨੇ ਛਾਪਾ ਮਾਰਿਆ ਅਤੇ ਕੋਟਕ ਨੂੰ ਗ੍ਰਿਫਤਾਰ ਕਰ ਲਿਆ। ਸੰਘੀ ਏਜੰਸੀ ਦੀ ਇੱਕ ਹੋਰ ਟੀਮ ਨੇ ਉਸੇ ਦਿਨ ਸਿੰਗਲ ਨੂੰ ਉਸ ਦੇ ਦਿੱਲੀ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ। ਕਪੂਰ ਦੇ ਵਕੀਲ ਗਗਨਦੀਪ ਜੰਮੂ ਅਨੁਸਾਰ ਦੋਵਾਂ ਨੂੰ ਚੰਡੀਗੜ੍ਹ ਦੇ ਇੱਕ ਵਿਸ਼ੇਸ਼ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 13 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। -ਪੀਟੀਆਈ

Advertisement
×