Bomb Threat: ਮੁੰਬਈ-ਹਾਵੜਾ ਮੇਲ ਗੱਡੀ 'ਚ ਬੰਬ ਹੋਣ ਦੀ ਧਮਕੀ ਝੂਠੀ ਮਿਲੀ
ਜਾਂਚ ਉਪਰੰਤ ਕੁੱਝ ਵੀ ਸ਼ੱਕੀ ਨਾ ਮਿਲਣ ਬਾਅਦ ਗੱਡੀ ਰਵਾਨਾ ਕੀਤੀ
Advertisement
ਮੁੰਬਈ, 14 ਅਕਤੂਬਰ
ਸੋਮਵਾਰ ਨੂੰ ਮੁੰਬਈ-ਹਾਵੜਾ ਮੇਲ ਗੱਡੀ ਨੂੰ ਟਾਈਮਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੀਪੀਆਰਓ ਨੇ ਦੱਸਿਆ ਕਿ ਮੱਧ ਰੇਲਵੇ ਦੇ ਕੰਟਰੋਲ ਰੂਮ ਨੂੰ ਸਵੇਰੇ 4 ਵਜੇ ਦੇ ਕਰੀਬ ਧਮਕੀ ਭਰਿਆ ਸੁਨੇਹਾ ਮਿਲਿਆ। ਜਿਸ ਤੋਂ ਬਾਅਦ ਮੁੰਬਈ-ਹਾਵੜਾ ਮੇਲ (12809) ਨੂੰ ਜਲਗਾਓਂ ਸਟੇਸ਼ਨ ’ਤੇ ਰੋਕ ਕੇ ਜਾਂਚ ਕੀਤੀ ਗਈ। ਇਸ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਗੱਡੀ ਨੂੰ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਏਐੱਨਆਈ
Advertisement
Mumbai-Howrah Mail train receives hoax bomb threat
Advertisement