ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੰਬ ਦੀ ਧਮਕੀ: ਇੰਡੀਗੋ ਦੇ ਜਹਾਜ਼ ਦੀ ਨਾਗਪੁਰ ਵਿੱਚ ਐਮਰਜੈਂਸੀ ਲੈਂਡਿੰਗ

ਏਅਰ ਇੰਡੀਆ ਦੇ ਜਹਾਜ਼ ਵਿਚ ਤਕਨੀਕੀ ਖਰਾਬੀ; ਯਾਤਰੀਆਂ ਨੂੰ ਕੋਲਕਾਤਾ ਵਿੱਚ ਉਤਾਰਿਆ
Advertisement

ਕੋਚੀ, 17 ਜੂਨ

ਮਸਕਟ ਤੋਂ ਇੱਥੇ ਪਹੁੰਚੇ ਇੱਕ ਇੰਡੀਗੋ ਦੇ ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਕਾਰਨ ਇਸ ਨੂੰ ਜਾਂਚ ਲਈ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਆਈ.ਏ.ਐਲ.) ਨੇ ਦੱਸਿਆ ਕਿ ਇਹ ਧਮਕੀ ਉਸ ਦੀ ਅਧਿਕਾਰਤ ਈਮੇਲ ਆਈਡੀ ’ਤੇ ਇੰਡੀਗੋ ਫਲਾਈਟ ਬਾਰੇ ਪ੍ਰਾਪਤ ਹੋਈ ਸੀ, ਜੋ 157 ਯਾਤਰੀਆਂ ਅਤੇ ਛੇ ਚਾਲਕ ਦਲ ਦੇ ਨਾਲ ਸਵੇਰੇ 9.31 ਵਜੇ ਦਿੱਲੀ ਲਈ ਰਵਾਨਾ ਹੋਈ ਸੀ।

Advertisement

ਉਨ੍ਹਾਂ ਕਿਹਾ ਬਾਅਦ ਵਿੱਚ ਇੱਕ ਬੰਬ ਧਮਕੀ ਮੁਲਾਂਕਣ ਕਮੇਟੀ (ਬੀ.ਟੀ.ਏ.ਸੀ.) ਦਾ ਗਠਨ ਕੀਤਾ ਅਤੇ ਜਾਣਕਾਰੀ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਭੇਜੀ ਗਈ। ਜਿਸ ਤੋਂ ਬਾਅਦ ਫਲਾਈਟ ਨੇ ਨਾਗਪੁਰ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਸੀਆਈਏਐੱਲ ਨੇ ਕਿਹਾ, ‘‘ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ, ਜਹਾਜ਼ ਦਿੱਲੀ ਲਈ ਰਵਾਨਾ ਹੋਵੇਗਾ।

ਏਅਰ ਇੰਡੀਆ ਦੇ ਜਹਾਜ਼ ਵਿਚ ਤਕਨੀਕੀ ਖਰਾਬੀ; ਯਾਤਰੀਆਂ ਨੂੰ ਕੋਲਕਾਤਾ ਵਿੱਚ ਉਤਾਰਿਆ

ਉਧਰ ਇਕ ਹੋਰ ਘਟਨਾ ਵਿਚ ਸਾਂ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੇ ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਮੰਗਲਵਾਰ ਸਵੇਰੇ ਇੱਥੋਂ ਦੇ ਹਵਾਈ ਅੱਡੇ ’ਤੇ ਇੱਕ ਨਿਰਧਾਰਤ ਠਹਿਰਾਅ ਦੌਰਾਨ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨਾ ਪਿਆ।

ਫਲਾਈਟ AI-180 ਸਵੇਰੇ 00:45 ਵਜੇ ਸਮੇਂ ’ਤੇ ਹਵਾਈ ਅੱਡੇ ’ਤੇ ਪਹੁੰਚੀ, ਪਰ ਖੱਬੇ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਉਡਾਣ ਵਿੱਚ ਦੇਰੀ ਹੋ ਗਈ। ਲਗਪਗ 05:20 ਵਜੇ ਜਹਾਜ਼ ਵਿੱਚ ਇੱਕ ਘੋਸ਼ਣਾ ਕੀਤੀ ਗਈ ਜਿਸ ਵਿੱਚ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ ਗਿਆ। ਜਹਾਜ਼ ਦੇ ਕਪਤਾਨ ਨੇ ਯਾਤਰੀਆਂ ਨੂੰ ਦੱਸਿਆ ਕਿ ਇਹ ਫੈਸਲਾ ਉਡਾਣ ਦੀ ਸੁਰੱਖਿਆ ਦੇ ਹਿੱਤ ਵਿੱਚ ਲਿਆ ਗਿਆ ਸੀ। -ਪੀਟੀਆਈ

Advertisement