ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਬੰਬ ਦੀ ਧਮਕੀ, ਉਡਾਣਾਂ ’ਚ ਦੇਰੀ

Operations resume at airports in Canada after bomb threats prompted evacuations, flight delays
Advertisement
ਕਈ ਥਾਈਂ ਹਵਾਈ ਅੱਡੇ ਖਾਲੀ ਕਰਵਾਏ; ਜਾਂਚ ਮਗਰੋਂ ਉਡਾਣਾਂ ਮੁੜ ਸ਼ੁਰੂ
ਜਗਦੀਪ ਸਿੰਘ ਦੀਪ
ਵੈਨਕੂਵਰ, 4 ਜੁਲਾਈ

 

ਕੈਨੇਡਾ ਵਿਚ ਵੀਰਵਾਰ ਸਵੇਰੇ ਉਪਰੋਥੱਲੀ ਮਿਲੀਆਂ ਬੰਬ ਦੀਆਂ ਧਮਕੀਆਂ ਮਗਰੋਂ ਲਗਪਗ ਸਾਰੇ ਪ੍ਰਮੁੱਖ ਹਵਾਈ ਅੱਡਿਆਂ ਨੂੰ ਖਾਲੀ ਕਰਵਾ ਲਿਆ ਗਿਆ। ਇਨ੍ਹਾਂ ਧਮਕੀਆਂ ਕਰਕੇ ਉਡਾਣਾਂ ਵੀ ਅਸਰ ਅੰਦਾਜ਼ ਹੋਈਆਂ ਤੇ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ। ਸੁਰੱਖਿਆ ਏਜੰਸੀਆਂ ਨੇ ਫੌਰੀ ਹਰਕਤ ਵਿਚ ਆਉਂਦਿਆਂ ਹਵਾਈ ਅੱਡਿਆਂ ਤੇ ਉਡਾਣਾਂ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਤੋਂ ਬਾਅਦ ਇਨ੍ਹਾਂ ਵਿੱਚੋਂ ਬਹੁਤੇ ਹਵਾਈ ਅੱਡਿਆਂ ਤੋਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ।

Advertisement

ਨੈਵੀਗੇਸ਼ਨ ਕੈਨੇਡਾ (NAV ਕੈਨੇਡਾ) ਨੇ X ’ਤੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੂੰ ਓਟਵਾ, ਮਾਂਟਰੀਅਲ, ਐਡਮੰਟਨ, ਵਿਨੀਪੈਗ, ਕੈਲਗਰੀ ਅਤੇ ਵੈਨਕੂਵਰ ਵਿੱਚ ਹਵਾਈ ਅੱਡਿਆਂ ’ਤੇ ਬੰਬ ਦੀਆਂ ਧਮਕੀਆਂ ਬਾਰੇ ਜਾਣਕਾਰੀ ਮਿਲੀ ਹੈ। ਬਿਆਨ ਵਿਚ ਕਿਹਾ ਗਿਆ, ‘‘ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਸਬੰਧਤ ਹਵਾਈ ਅੱਡਿਆਂ 'ਤੇ ਇੱਕ ਅਸਥਾਈ ਪਾਬੰਦੀਆਂ ਲਾਈਆਂ ਗਈਆਂ ਹਨ।’’ ਬੰਬ ਦੀਆਂ ਧਮਕੀਆਂ ਕਰਕੇ ਉਡਾਣਾਂ ਵਿੱਚ ਦੇਰੀ ਤੋਂ ਬਾਅਦ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ।

NAV ਕੈਨੇਡਾ ਨੇ ਕਿਹਾ, ‘‘ਅਸੀਂ ਕਰਮਚਾਰੀਆਂ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਅਪਡੇਟਸ ਲਈ ਸਿੱਧੇ ਆਪਣੀ ਏਅਰਲਾਈਨ ਨਾਲ ਸੰਪਰਕ ਕਰਨ।’’ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੇ ਜਾਣ ਮਗਰੋਂ ਹਵਾਈ ਅੱਡਿਆਂ ’ਤੇ ਰੁਟੀਨ ਕਾਰਵਾਈਆਂ ਮੁੜ ਸ਼ੁਰੂ ਹੋ ਗਈਆਂ ਹਨ।

Advertisement
Tags :
Operations resume at airports in Canada after bomb threats