DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੋਇੰਗ ਦਾ ‘ਸਟਾਰਲਾਈਨਰ’ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੇ ਬਿਨਾਂ ਪੁਲਾੜ ਤੋਂ ਰਵਾਨਾ

ਹਿਊਸਟਨ (ਅਮਰੀਕਾ), 7 ਸਤੰਬਰ Boeing's Starliner return: ਬੋਇੰਗ ਦਾ 'ਸਟਾਰਲਾਈਨਰ' ਪੁਲਾੜ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams) ਅਤੇ ਬੁਚ ਵਿਲਮੋਰ (Butch Wilmore) ਦੇ ਬਿਨਾਂ ਹੀ ਧਰਤੀ 'ਤੇ ਵਾਪਸੀ ਲਈ ਰਵਾਨਾ ਹੋ ਗਿਆ ਹੈ। ਸਮੱਸਿਆ ਕਾਰਨ ਇਹ ਪੁਲਾੜ...
  • fb
  • twitter
  • whatsapp
  • whatsapp
featured-img featured-img
Representational
Advertisement

ਹਿਊਸਟਨ (ਅਮਰੀਕਾ), 7 ਸਤੰਬਰ

Boeing's Starliner return: ਬੋਇੰਗ ਦਾ 'ਸਟਾਰਲਾਈਨਰ' ਪੁਲਾੜ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams) ਅਤੇ ਬੁਚ ਵਿਲਮੋਰ (Butch Wilmore) ਦੇ ਬਿਨਾਂ ਹੀ ਧਰਤੀ 'ਤੇ ਵਾਪਸੀ ਲਈ ਰਵਾਨਾ ਹੋ ਗਿਆ ਹੈ। ਸਮੱਸਿਆ ਕਾਰਨ ਇਹ ਪੁਲਾੜ ਯਾਤਰੀਆਂ ਦੇ ਬਿਨਾਂ ਧਰਤੀ ’ਤੇ ਪਰਤ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋਵੇਂ ਪੁਲਾੜ ਯਾਤਰੀ ਹੁਣ ਅਗਲੇ ਸਾਲ ਤੱਕ ਪੁਲਾੜ ਸਟੇਸ਼ਨ ’ਤੇ ਰਹਿਣਗੇ। ਕੈਪਸੂਲ ਦੇ ਛੇ ਘੰਟੇ ਦੇ ਸਫ਼ਰ ਤੋਂ ਬਾਅਦ ਨਿਊ ਮੈਕਸੀਕੋ ਦੇ ਰੇਗਿਸਤਾਨ ਵਿੱਚ ਉਤਰਨ ਦੀ ਸੰਭਾਵਨਾ ਹੈ।

Advertisement

ਫਾਈਲ ਫੋਟੋ : ਪੀਟੀਆਈ

'ਸਟਾਰਲਾਈਨਰ' ਪੁਲਾੜ ਸਟੇਸ਼ਨ ਛੱਡਣ ਤੋਂ ਬਾਅਦ, ਸੁਨੀਤਾ ਵਿਲੀਅਮਜ਼ ਨੇ ਇੱਕ ਰੇਡੀਓ ਸੰਦੇਸ਼ ਵਿੱਚ ਕਿਹਾ, "ਉਹ ਘਰ ਜਾ ਰਿਹਾ ਹੈ।" ਵਿਲੀਅਮਜ਼ ਅਤੇ ਵਿਲਮੋਰ ਨੂੰ ਸਟਾਰਲਾਈਨਰ ਦੀ ਪੁਲਾੜ ਉਡਾਣ ਤੋਂ ਇਕ ਹਫ਼ਤੇ ਬਾਅਦ ਜੂਨ ਵਿਚ ਧਰਤੀ ’ਤੇ ਵਾਪਸ ਆਉਣਾ ਸੀ, ਪਰ ਇਸ ਦੇ ਥਰਸਟਰ ਵਿਚ ਸਮੱਸਿਆ ਅਤੇ ਹੀਲੀਅਮ ਲੀਕ ਹੋਣ ਕਾਰਨ ਦੋਵੇਂ ਪੁਲਾੜ ਵਿਚ ਫਸ ਗਏ ਸਨ।

ਨਾਸਾ (NASA) ਨੇ ਕਿਹਾ ਸੀ ਕਿ ‘ਸਟਾਰਲਾਈਨਰ’ ਰਾਹੀਂ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣਾ ਬਹੁਤ ਜੋਖਮ ਭਰਿਆ ਹੈ। ਇਸ ਲਈ, ਇਹ ਪੂਰੀ ਤਰ੍ਹਾਂ ਆਟੋਮੇਟਿਡ ਵਾਹਨ ਖਾਲੀ ਸੀਟ, ਸਟੇਸ਼ਨ ’ਤੇ ਮੌਜੂਦ ਕੁਝ ਪੁਰਾਣੇ ਉਪਕਰਨ ਅਤੇ ਪੁਲਾੜ ਵਿਚ ਪਾਏ ਹੋਏ ਨੀਲੇ ਸਪੇਸ ਸੂਟ ਦੇ ਨਾਲ ਧਰਤੀ 'ਤੇ ਵਾਪਸ ਆ ਰਿਹਾ ਹੈ। ਹੁਣ ‘ਸਪੇਸਐਕਸ’ ਪੁਲਾੜ ਵਾਹਨ ਅਗਲੇ ਸਾਲ ਫਰਵਰੀ ਵਿਚ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਜਾਵੇਗਾ। ਏਪੀ

#Boeing's Starliner return # NASA #Sunita Williams #Butch Wilmore

Advertisement
×