ਮੋਜ਼ੰਬੀਕ ’ਚ ਕਿਸ਼ਤੀ ਪਲਟੀ, 3 ਭਾਰਤੀਆਂ ਦੀ ਮੌਤ
ਪੂਰਬੀ ਅਫ਼ਰੀਕਾ ਦੇ ਮੋਜ਼ੰਬੀਕ ’ਚ ਭਾਰਤੀ ਹਾਈ ਕਮਿਸ਼ਨ ਅਨੁਸਾਰ ਇੱਥੇ ਬੇਇਰਾ ਬੰਦਰਗਾਹ ’ਤੇ ਟੈਂਕਰ ਦੇ ਅਮਲੇ ਨੂੰ ਲਿਜਾ ਰਹੀ ਕਿਸ਼ਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਤੇ ਪੰਜ ਲਾਪਤਾ ਹਨ। ਕਿਸ਼ਤੀ ਵਿੱਚ ਕੁੱਲ 14 ਭਾਰਤੀ ਨਾਗਰਿਕ ਸਵਾਰ ਸਨ,...
Advertisement
ਪੂਰਬੀ ਅਫ਼ਰੀਕਾ ਦੇ ਮੋਜ਼ੰਬੀਕ ’ਚ ਭਾਰਤੀ ਹਾਈ ਕਮਿਸ਼ਨ ਅਨੁਸਾਰ ਇੱਥੇ ਬੇਇਰਾ ਬੰਦਰਗਾਹ ’ਤੇ ਟੈਂਕਰ ਦੇ ਅਮਲੇ ਨੂੰ ਲਿਜਾ ਰਹੀ ਕਿਸ਼ਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਤੇ ਪੰਜ ਲਾਪਤਾ ਹਨ। ਕਿਸ਼ਤੀ ਵਿੱਚ ਕੁੱਲ 14 ਭਾਰਤੀ ਨਾਗਰਿਕ ਸਵਾਰ ਸਨ, ਪਲਟਣ ਦੇ ਕਾਰਨਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਕਿਸ਼ਤੀ ਵਿੱਚ 14 ਭਾਰਤੀ ਨਾਗਰਿਕਾਂ ਸਣੇ ਇੱਕ ਟੈਂਕਰ ਦੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਕਿਸ਼ਤੀ ਮੱਧ ਮੋਜ਼ੰਬੀਕ ਵਿੱਚ ਬੇਇਰਾ ਬੰਦਰਗਾਹ ਦੇ ਨੇੜੇ ਚਾਲਕ ਦਲ ਦੇ ਮੈਂਬਰਾਂ ਨੂੰ ਦੂਜੀ ਥਾਂ ਤਬਦੀਲ ਕਰਨ ਮੌਕੇ ਪਲਟ ਗਈ। ਹਾਦਸੇ ਵਿੱਚ ਸ਼ਾਮਲ ਕੁਝ ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹਨ। ਕਮਿਸ਼ਨ ਨੇ ਹਾਦਸੇ ਦੌਰਾਨ ਮ੍ਰਿਤਕ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਨੂੰ ਬਣਦੀ ਮਦਦ ਦਾ ਭਰੋਸਾ ਦਿੱਤਾ ਹੈ।
Advertisement
Advertisement
×