DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada ਵਿਨੀਪੈਗ ਦੀ ਪੰਜਾਬਣ ਬਿਸਮਨ ਰੰਧਾਵਾ ਨੂੰ ਮਿਲੀ ਇਕ ਲੱਖ ਡਾਲਰ ਦੀ ਸਕਾਲਰਸ਼ਿਪ

ਟੋਰਾਂਟੋ ਯੂਨੀਵਰਸਿਟੀ ’ਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਸਕਾਲਰਸ਼ਿਪ
  • fb
  • twitter
  • whatsapp
  • whatsapp
featured-img featured-img
ਬਿਸਮਨ ਰੰਧਾਵਾ ਦੀ ਫਾਈਲ ਫੋਟੋ।
Advertisement

ਸੁਰਿੰਦਰ ਮਾਵੀ

ਵਿਨੀਪੈਗ, 27 ਫਰਵਰੀ

Advertisement

ਮੈਪਲਜ਼ ਕਾਲਜੀਏਟ ਦੀ ਗ੍ਰੇਡ 12 ਦੀ ਵਿਦਿਆਰਥਣ ਬਿਸਮਨ ਰੰਧਾਵਾ ਨੇ ਯੂਨੀਵਰਸਿਟੀ ਆਫ਼ ਟੋਰਾਂਟੋ ਦੀ ਨੈਸ਼ਨਲ ਸਕਾਲਰਸ਼ਿਪ ਹਾਸਲ ਕੀਤੀ ਹੈ। ਇਹ ਯੂਨੀਵਰਸਿਟੀ ਕੈਨੇਡਾ ਦੀ ਨੰਬਰ ਇਕ ਯੂਨੀਵਰਸਿਟੀ ਮੰਨੀ ਜਾਂਦੀ ਹੈ, ਜਿਸ ਦੀ ਕੀਮਤ ਉਸ ਦੀ ਚਾਰ ਸਾਲਾਂ ਦੀ ਅੰਡਰਗਰੈਜੁਏਟ ਡਿੱਗਰੀ ਲਈ $100,000 ਤੋਂ ਵੀ ਵੱਧ ਹੈ। ਨੈਸ਼ਨਲ ਸਕਾਲਰਸ਼ਿਪ ਟੋਰਾਂਟੋ ਯੂਨੀਵਰਸਿਟੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਸਕਾਲਰਸ਼ਿਪ ਹੈ। ਇਸ ਸਕਾਲਰਸ਼ਿਪ ਲਈ ਕੈਨੇਡਾ ਭਰ ਵਿਚੋਂ ਚੋਟੀ ਦੇ ਹਾਈ ਸਕੂਲਾਂ ਦੇ ਬਿਨੈਕਾਰ ਨਾਮਜ਼ਦ ਕੀਤਾ ਗਏ ਸਨ।

ਯੂਨੀਵਰਸਿਟੀ ਮੂਲ ਰੂਪ ਵਿਚ ਰਚਨਾਤਮਿਕ ਅਤੇ ਵਚਨਬੱਧ ਕੈਨੇਡੀਅਨ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਇਹ ਨੈਸ਼ਨਲ ਸਕਾਲਰਸ਼ਿਪ ਦਿੰਦੀ ਹੈ। ਇਹ ਉਹ ਵਿਦਿਆਰਥੀ ਹਨ ਜੋ ਉੱਤਮ ਅਕਾਦਮਿਕ ਪ੍ਰਦਰਸ਼ਨ, ਮੌਲਿਕ ਅਤੇ ਰਚਨਾਤਮਿਕ ਵਿਚਾਰ, ਭਾਈਚਾਰਕ ਅਗਵਾਈ ਅਤੇ ਬੇਮਿਸਾਲ ਪ੍ਰਾਪਤੀਆਂ ਦੇ ਨਾਲ ਬੌਧਿਕ ਖੋਜ ਲਈ ਉਤਸ਼ਾਹ ਦਾ ਪ੍ਰਦਰਸ਼ਨ ਕਰਦੇ ਹਨ। ਇਸ ਸਕਾਲਰਸ਼ਿਪ ਲਈ ਸਖ਼ਤ ਪ੍ਰਕਿਰਿਆ ਅਤੇ ਇੰਟਰਵਿਊ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਵਿੱਚੋਂ ਸਿਰਫ਼ 15 ਨੂੰ ਚੁਣਿਆ ਜਾਂਦਾ ਹੈ।

ਬਿਸਮਨ ਇਸ ਵੇੇਲੇ ਮੈਨੀਟੋਬਾ ਦੀ ਵਿਧਾਨ ਸਭਾ ਵਿਚ ਇਕ ਪੇਜ ਵਜੋਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਬਿਸਮਨ ਯੂਨੈਸਕੋ ਵਿਦਿਆਰਥੀ ਪ੍ਰਤੀਨਿਧੀ ਦੇ ਰੂਪ ਵਿੱਚ ਮੈਪਲਸ ਕਾਲਜੀਏਟ ਦੀ ਨੁਮਾਇੰਦਗੀ ਵੀ ਕਰ ਰਹੀ ਹੈ। ਉਹ ਆਪਣੀ ਟੀਮ ਨਾਲ ਜਲਵਾਯੂ-ਅਧਾਰਿਤ ਖੋਜ ਪ੍ਰੋਜੈਕਟ ਵੀ ਦੇਖ ਰਹੀ ਹੈ। ਉਸ ਨੇ ਮੈਨੀਟੋਬਾ ਯੂਨੀਵਰਸਿਟੀ ਦੇ ਨਾਲ ਖੋਜ ਅਧਿਐਨਾਂ ਵਿੱਚ ਵੀ ਹਿੱਸਾ ਲਿਆ ਹੈ। ਇੱਕ ਵਿਦਿਆਰਥੀ ਆਗੂ ਵਜੋਂ ਉਸ ਦੇ ਕੰਮ ਨੂੰ ਵਿਧਾਨ ਸਭਾ ਵਿੱਚ ਮਾਨਤਾ ਦਿੱਤੀ ਗਈ ਹੈ। ਬਿਸਮਨ ਰੰਧਾਵਾ ਦੀ ਮਾਤਾ ਡਾ. ਗੁਰਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਇਸ ਕਾਮਯਾਬੀ ’ਤੇ ਬਹੁਤ ਖ਼ੁਸ਼ੀ ਅਤੇ ਮਾਣ ਹੈ।

Advertisement
×