Bijnor accident:ਟੈਂਪੂ ਅਤੇ ਕਾਰ ਦੀ ਟੱਕਰ, ਲਾੜਾ ਲਾੜੀ ਸਮੇਤ 7 ਦੀ ਮੌਤ
ਬਿਜਨੌਰ, 16 ਨਵੰਬਰ Bijnor road accident: ਯੂਪੀ ਦੇ ਬਿਜਨੌਰ ਜ਼ਿਲ੍ਹੇ ਵਿਚ ਵਾਪਰੇ ਦਰਦਨਾਕ ਹਾਦਸੇ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਧਾਮਪੁਰ ਖੇਤਰ ਵਿਚ ਨੈਸ਼ਨਲ ਹਾਈਵੇਅ ’ਤੇ ਇਕ ਤੇਜ਼ ਰਫ਼ਤਾਰ ਕਰੇਟਾ ਅਤੇ ਟੈਂਪੂ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਲਾੜਾ...
Advertisement
ਬਿਜਨੌਰ, 16 ਨਵੰਬਰ
Bijnor road accident: ਯੂਪੀ ਦੇ ਬਿਜਨੌਰ ਜ਼ਿਲ੍ਹੇ ਵਿਚ ਵਾਪਰੇ ਦਰਦਨਾਕ ਹਾਦਸੇ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਧਾਮਪੁਰ ਖੇਤਰ ਵਿਚ ਨੈਸ਼ਨਲ ਹਾਈਵੇਅ ’ਤੇ ਇਕ ਤੇਜ਼ ਰਫ਼ਤਾਰ ਕਰੇਟਾ ਅਤੇ ਟੈਂਪੂ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਲਾੜਾ ਲਾੜੀ ਸਮੇਤ 7 ਵਿਕਅਤੀਆਂ ਦੀ ਮੌਤ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਦੋਹੇਂ ਵਾਹਨ ਖਾਈ ਵਿੱਚ ਡਿੱਗ ਗਏੇ। ਜ਼ਿਕਰਯੋਗ ਹੈ ਕਿ ਵਿਆਹ ਕਰਵਾਉਣ ਉਪਰੰਤ ਲਾੜਾ ਵਿਸ਼ਾਲ ਅਤੇ ਲਾੜੀ ਖੁਸ਼ੀ ਆਪਣੇ ਪਰਿਵਾਰ ਨਾਲ ਝਾਰਖੰਡ ਤੋਂ ਬਿਜਨੌਰ ਵਾਪਸ ਆਏ ਸਨ। ਸਵੇਰੇ 1.30 ਵਜੇ ਟੈਂਪੂ ਕਿਰਾਏ ’ਤੇ ਲੈ ਕੇ ਘਰ ਜਾਣ ਮੌਕੇ ਤਿਬੜੀ ਨਜ਼ਦੀਕ ਕਰੇਟਾ ਕਾਰਨ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ।
Advertisement
ਟੱਕਰ ਐਨੀ ਜਬਰਦਸਤ ਸੀ ਕਿ ਟੈਪੂ ਵਿੱਚ ਸਵਾਰ ਸਾਰੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਚਾਲਕ ਨੇ ਇਲਾਜ ਦੌਰਾਨ ਦਮ ਤੌੜ ਦਿੱਤਾ।ਪੁਲਿਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕ੍ਰੇਟਾ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਉਸਨੁੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਧਰ ਇਸ ਸਬੰਧੀ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਦੁੱਖ ਪ੍ਰਗਟ ਕੀਤਾ ਹੈ।
Advertisement