H-1B ਵੀਜ਼ਾ ਧਾਰਕਾਂ ਲਈ ਵੱਡੀ ਖ਼ਬਰ; ਟਰੰਪ ਸਰਕਾਰ ਨੇ ਦਿੱਤੀ ਵੱਡੀ ਰਾਹਤ !
ਐਚ-1ਬੀ ਵੀਜ਼ਾ ’ਤੇ ਨਵੇਂ ਅਮਰੀਕੀ ਦਿਸ਼ਾ-ਨਿਰਦੇਸ਼; ਸਾਰੇ ਬਿਨੈਕਾਰਾਂ ਨੂੰ ਨਹੀਂ ਲਾਗੂ ਹੋਵੇਗੀ 100,000 ਡਾਲਰ ਦੀ ਫੀਸ
Advertisement
H-1B Visa: ਅਮਰੀਕਾ ਵਿੱਚ ਐਚ-1ਬੀ ਵੀਜ਼ਾ ਲੈਣ ਵਾਲੇ ਉਮੀਦਵਾਰਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਗਈ 1,00,000 ਡਾਲਰ ਦੀ ਵਾਧੂ ਫੀਸ ਹੁਣ ਹਰ ਉਮੀਦਵਾਰ ’ਤੇ ਲਾਗੂ ਨਹੀਂ ਹੋਏਗੀ।
ਨਵੇਂ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜੇ ਕੋਈ ਉਮੀਦਵਾਰ ਕੇਵਲ ਆਪਣੇ ਮੌਜੂਦਾ ਸਟੇਟਸ ’ਚ ਤਬਦੀਲੀ ਕਰਵਾ ਰਿਹਾ ਹੈ ਜਾਂ ਆਪਣੀ ਵਿਦੇਸ਼ ਵਿੱਚ ਰਹਿਣ ਦੀ ਮਿਆਦ ਵਧਵਾਉਣ ਦੀ ਅਰਜ਼ੀ ਦੇ ਰਿਹਾ ਹੈ ਤਾਂ ਉਸ ’ਤੇ ਇਹ ਵਾਧੂ ਫੀਸ ਨਹੀਂ ਲਾਗੂ ਹੋਏਗੀ।
Advertisement
ਇਹ ਫ਼ੈਸਲਾ ਉਨ੍ਹਾਂ ਪ੍ਰਵਾਸੀਆਂ ਲਈ ਇੱਕ ਵੱਡਾ ਰਾਹਤਕਾਰੀ ਕਦਮ ਮੰਨਿਆ ਜਾ ਰਿਹਾ ਹੈ, ਜੋ ਪਹਿਲਾਂ ਹੀ ਅਮਰੀਕਾ ਵਿੱਚ ਨੌਕਰੀ ਕਰ ਰਹੇ ਹਨ ਅਤੇ ਸਿਰਫ਼ ਆਪਣੇ ਵੀਜ਼ਾ ਦੀ ਮਿਆਦ ਨੂੰ ਲੰਮਾ ਕਰਵਾਉਣਾ ਚਾਹੁੰਦੇ ਹਨ।
Advertisement
ਅਮਰੀਕੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ, ਇਹ ਫੀਸ ਸਿਰਫ਼ ਨਵੇਂ ਐਪਲੀਕੈਂਟਾਂ ਲਈ ਹੋਵੇਗੀ ਜੋ ਪਹਿਲੀ ਵਾਰ ਐਚ-1ਬੀ ਵੀਜ਼ਾ ਲਈ ਅਰਜ਼ੀ ਦੇ ਰਹੇ ਹਨ। ਇਸ ਫ਼ੈਸਲੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਹੋਰ ਸੁਚੱਜੀ ਹੋਣ ਦੀ ਉਮੀਦ ਹੈ।
Advertisement
×