ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਭਾਰਤ ਮਾਤਾ ਕੀ ਜੈ’ ਸਿਰਫ਼ ਇਕ ਨਾਅਰਾ ਨਹੀਂ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਆਦਮਪੁਰ ਹਵਾਈ ਬੇਸ ਪਹੁੰਚ ਕੇ ਫੌਜ ਦੇ ਬਹਾਦਰ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਹਵਾਈ ਬੇਸ ’ਤੇ ਫੌਜ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਪੀਟੀਆਈ
Advertisement

ਆਦਮਪੁਰ ਦੋਆਬਾ(ਏਅਰਬੇਸ), 13 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਦੇ ਹਵਾਈ ਬੇਸ ਦੀ ਫੇਰੀ ਦੌਰਾਨ ਅੱਜ ਕਿਹਾ ਕਿ ‘ਭਾਰਤ ਮਾਤਾ ਕੀ ਜੈ’ ਸਿਰਫ਼ ਇੱਕ ਨਾਅਰਾ ਨਹੀਂ ਹੈ, ਸਗੋਂ ਸਾਡੇ ਸੈਨਿਕਾਂ ਦਾ ਰਾਸ਼ਟਰ ਲਈ ਆਪਣੀਆਂ ਜਾਨਾਂ ਸਮਰਪਿਤ ਕਰਨ ਦਾ ਪ੍ਰਣ ਹੈ। ਇਥੇ ਏਅਰਬੇਸ ’ਤੇ ਮੌਜੂਦਾ ਭਾਰਤੀ ਹਵਾਈ ਸੈਨਾ ਦੇ ਅਮਲੇ ਤੇ ਬਹਾਦਰ ਫੌਜੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਕਿਹਾ ਕਿ ਜਦੋਂ ਸਾਡੇ ਡਰੋਨ, ਮਿਜ਼ਾਈਲਾਂ ਸਾਡੇ ਦੁਸ਼ਮਣਾਂ ਨੂੰ ਮਾਰਦੀਆਂ ਹਨ, ਤਾਂ ਉਹ ‘ਭਾਰਤ ਮਾਤਾ ਕੀ ਜੈ’ ਸੁਣਦੇ ਹਨ, ਜਦੋਂ ਸਾਡੀਆਂ ਹਥਿਆਰਬੰਦ ਫੌਜਾਂ ਪ੍ਰਮਾਣੂ ਬਲੈਕਮੇਲ ਤੋਂ ਬਾਹਰ ਨਿਕਲਦੀਆਂ ਹਨ, ਤਾਂ ਸਾਡੇ ਦੁਸ਼ਮਣ ‘ਭਾਰਤ ਮਾਤਾ ਕੀ ਜੈ’ ਦੀ ਅਹਿਮੀਅਤ ਨੂੰ ਸਮਝਦੇ ਹਨ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਬੇਸ ’ਤੇ ਫੌਜ ਦੇ ਜਵਾਨਾ ਨੂੰ ਮਿਲਦੇ ਹੋਏ। ਫੋਟੋ: ਪੀਟੀਆਈ

ਸ੍ਰੀ ਮੋਦੀ ਨੇ ਕਿਹਾ, ‘‘ਮੈਂ ਤੁਹਾਡੀ ਬਹਾਦਰੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਆਇਆ ਹਾਂ। ਤੁਹਾਡੀ ਬਹਾਦਰੀ ਦੀਆਂ ਕਹਾਣੀਆਂ ਇਤਿਹਾਸ ਵਿੱਚ ਹਮੇਸ਼ਾ ਲਈ ਉੱਕਰੀਆਂ ਰਹਿਣਗੀਆਂ; ਮੈਂ ਸਾਡੀ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਕਰਮਚਾਰੀਆਂ ਨੂੰ ਸਲਾਮ ਕਰਦਾ ਹਾਂ। ਤੁਹਾਡੀ ਹਿੰਮਤ ਕਰਕੇ Operation Sindoor ਦੀ ਸਫਲਤਾ ਦੀ ਗੂੰਜ ਦੁਨੀਆ ਭਰ ਵਿੱਚ ਸੁਣਾਈ ਦੇ ਰਹੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਗੌਤਮ ਬੁੱਧ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਦੀ ਧਰਤੀ ਹੈ; ਸਾਡੇ ਦੁਸ਼ਮਣ ਭੁੱਲ ਗਏ ਹਨ ਕਿ ਉਨ੍ਹਾਂ ਨੇ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੂੰ ਚੁਣੌਤੀ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਅਤਿਵਾਦ ਦੇ ਗੌਡਫਾਦਰਾਂ ਨੇ ਸਮਝ ਲਿਆ ਹੈ ਕਿ ਭਾਰਤ ’ਤੇ ਬੁਰੀ ਨਜ਼ਰ ਪਾਉਣ ਦਾ ਮਤਲਬ ਸਿਰਫ ਉਨ੍ਹਾਂ ਦਾ ਵਿਨਾਸ਼ ਹੋਵੇਗਾ। ਸ੍ਰੀ ਮੋਦੀ ਨੇ ਕਿਹਾ, ‘‘ਸਾਡੀ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਬਹਾਦਰ ਜਵਾਨਾਂ ਨੇ ਪਾਕਿਸਤਾਨੀ ਫੌਜ ਨੂੰ ਗੋਡਿਆਂ ’ਤੇ ਆਉਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਪਾਕਿਸਤਾਨ ਨੂੰ ਸਾਡੇ ਡਰੋਨ ਅਤੇ ਮਿਜ਼ਾਈਲਾਂ ਬਾਰੇ ਸੋਚ ਕੇ ਲੰਬੇ ਸਮੇਂ ਤੱਕ ਨੀਂਦ ਨਹੀਂ ਆਏਗੀ। ਤੁਸੀਂ Operation Sindoor ਰਾਹੀਂ ਭਾਰਤ ਦੇ ਆਤਮਵਿਸ਼ਵਾਸ ਅਤੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਨੂੰ ਵਧਾਇਆ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅੰਦਰਲੇ ਦਹਿਸ਼ਤੀ ਟਿਕਾਣਿਆਂ ਨੂੰ ਜਿਸ ਤੇਜ਼ੀ ਤੇ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਉਸ ਨਾਲ ਦੁਸ਼ਮਣ ਹੈਰਾਨ ਰਹਿ ਗਿਆ। -ਪੀਟੀਆਈ

Advertisement
Show comments