ਕਟਕ ਵਿੱਚ ਪਟੜੀ ਤੋਂ ਲੱਥੀ ਬੰਗਲੁਰੂ-ਕਾਮਾਖਿਆ ਸੁਪਰਫਾਸਟ ਐਕਸਪ੍ਰੈੱਸ; ਇਕ ਹਲਾਕ; 7 ਜ਼ਖ਼ਮੀ
11 ਏਸੀ ਕੋਚ ਪਟੜੀ ਤੋਂ ਲੱਥੇ
Cuttack: Rescue operation underway after 11 coaches of the SMVT Bengaluru-Kamakhya AC Express derailed at Nirgundi near Manguli, in Cuttack district, Odisha, Sunday, March 30, 2025. (PTI Photo) (PTI03_30_2025_000217A)
Advertisement
ਕਟਕ (ਓੜੀਸਾ), 30 ਮਾਰਚ
7 injured as Bengaluru-Kamakhya Express derails in Odisha: ਇੱਥੇ ਅੱਜ ਸਵੇਰੇ 11:54 ਬੰਗਲੁਰੂ ਕਾਮਾਖਿਆ ਸੁਪਰਫਾਸਟ ਐਕਸਪ੍ਰੈੱਸ (12551) ਪਟੜੀ ਤੋਂ ਲੱਥ ਗਈ। ਇਸ ਦੌਰਾਨ ਰੇਲ ਗੱਡੀ ਦੇ 11 ਏਸੀ ਡੱਬੇ ਹੇਠਾਂ ਉਤਰ ਗਏ। ਇਹ ਹਾਦਸਾ ਨੇਰਗੁੰਡੀ ਸਟੇਸ਼ਨ ਲਾਗੇ ਵਾਪਰਿਆ। ਇਸ ਕਾਰਨ ਇਕ ਦੀ ਮੌਤ ਹੋ ਗਈ ਤੇ ਸੱਤ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਦੂਜੇ ਪਾਸੇ ਈਸਟ ਕੋਸਟ ਰੇਲਵੇ ਦੇ ਪੀਆਰਓ ਅਸ਼ੋਕ ਮਿਸ਼ਰਾ ਨੇ ਏਜੰਸੀ ਨੂੰ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਘਟਨਾ ਸਥਾਨ ’ਤੇ ਮੈਡੀਕਲ ਤੇ ਐਮਰਜੈਂਸੀ ਟੀਮਾਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਐਕਸੀਡੈਂਟ ਰਿਲੀਫ ਰੇਲ ਗੱਡੀ ਵੀ ਭੇਜੀ ਗਈ ਹੈ। ਇਸ ਕਾਰਨ ਕਈ ਗੱਡੀਆਂ ਲੇਟ ਹੋ ਗਈਆਂ ਤੇ ਕਈ ਗੱਡੀਆਂ ਦੇ ਰੂਟ ਬਦਲੇ ਗਏ ਹਨ।
Advertisement
Advertisement
×