ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੰਗਲੁਰੂ: ਲਗਾਤਾਰ ਮੀਂਹ ਪੈਣ ਕਾਰਨ ਜਨਜੀਵਨ ਪ੍ਰਭਾਵਿਤ, ਮ੍ਰਿਤਕਾਂ ਦੀ ਗਿਣਤੀ 5 ਹੋਈ

ਬੰਗਲੁਰੂ, 20 ਮਈ ਬੰਗਲੁਰੂ ਵਿਚ ਪਿਛਲੇ 36 ਘੰਟਿਆਂ ਤੋਂ ਭਾਰੀ ਮੀਂਹ ਪੈਣ ਕਾਰਨ ਮੰਗਲਵਾਰ ਨੂੰ ਵੀ ਇੱਥੇ ਜਨਜੀਵਨ ਅਸਥਿਰ ਰਿਹਾ। ਇਸ ਦੌਰਾਨ ਲੋਕਾਂ ਨੂੰ ਗੋਡਿਆਂ ਤੱਕ ਪਾਣੀ ਵਿੱਚੋਂ ਲੰਘਦੇ ਦੇਖਿਆ ਗਿਆ ਅਤੇ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਦੀ ਰਿਪੋਰਟਾਂ ਵੀ...
PTI Photo
Advertisement

ਬੰਗਲੁਰੂ, 20 ਮਈ

ਬੰਗਲੁਰੂ ਵਿਚ ਪਿਛਲੇ 36 ਘੰਟਿਆਂ ਤੋਂ ਭਾਰੀ ਮੀਂਹ ਪੈਣ ਕਾਰਨ ਮੰਗਲਵਾਰ ਨੂੰ ਵੀ ਇੱਥੇ ਜਨਜੀਵਨ ਅਸਥਿਰ ਰਿਹਾ। ਇਸ ਦੌਰਾਨ ਲੋਕਾਂ ਨੂੰ ਗੋਡਿਆਂ ਤੱਕ ਪਾਣੀ ਵਿੱਚੋਂ ਲੰਘਦੇ ਦੇਖਿਆ ਗਿਆ ਅਤੇ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਦੀ ਰਿਪੋਰਟਾਂ ਵੀ ਮਿਲੀਆਂ ਹਨ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਮੀਂਹ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ। ਇਸ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਵਿਚ ਸਾਈ ਲੇਆਉਟ ਇਕ ਟਾਪੂ ਵਰਗਾ ਦਿਖਾਈ ਦਿੰਦਾ ਰਿਹਾ।

Advertisement

ਪਿਛਲੇ ਘੰਟਿਆਂ ਦੌਰਾਨ ਪਏ ਮੀਂਹ ਕਾਰਨ ਘਰਾਂ ਦੇ ਗਰਾਂਉਡ ਫਲੋਰ ਅੱਧ ਤੱਕ ਡੁਬ ਗਏ ਅਤੇ ਲੋਕ ਬਾਹਰ ਨਹੀਂ ਆ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਲਗਭਗ 150 ਲੋਕਾਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਸ਼ਹਿਰ ਦੇ ਹੇਨੂਰ ਵਿਚ ਇਕ ਅਨਾਥ ਆਸ਼ਰਮ ਨੂੰ ਵੀ ਭਾਰੀ ਮੀਂਹ ਦਾ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ। ਫਾਇਰ ਐਂਡ ਰੈਸਕਿਊ ਵਿਭਾਗ ਨੇ ਆਫ਼ਤ ਪ੍ਰਤੀਕਿਰਿਆ ਫੋਰਸ ਦੇ ਨਾਲ ਮਿਲ ਕੇ ਅਨਾਥ ਆਸ਼ਰਮ ਵਿਚੋਂ ਲੋਕਾਂ ਨੂੰ ਬਚਾਇਆ। ਆਸ਼ਰਮ ਦੀ ਜਗ੍ਹਾ ਵਿਚ ਵੱਡੇ ਪੱਧਰ ’ਤੇ ਪਾਣੀ ਭਰਿਆ ਹੋਇਆ ਸੀ।

PTI

ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ਹਿਰ ਦੇ ਇਕ ਅਪਾਰਟਮੈਂਟ ਵਿਚ ਦਾਖਲ ਹੋਏ ਮੀਂਹ ਦੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ 12 ਸਾਲਾ ਬੱਚੇ ਸਮੇਤ ਦੋ ਵਿਅਕਤੀਆਂ ਦੀ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਸ਼ੀਕਲਾ (35) ਦੀ ਮੌਤ ਕੰਧ ਡਿੱਗਣ ਕਾਰਨ ਅਤੇ ਰਾਏਚੁਰ ਅਤੇ ਕਰਵਾਰ ਵਿਚ ਬਿਜਲੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ। -ਪੀਟੀਆਈ

Advertisement
Tags :
Bengaluru rain
Show comments