ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

BBMB water row ਪੰਜਾਬ ਸਰਕਾਰ ਨੇ ਡੈਮ ਤੋਂ ਪਾਣੀ ਛੱਡਣ ਦੀ ਬੀਬੀਐੱਮਬੀ ਦੀ ਗੁਪਤ ਯੋਜਨਾ ਕੀਤੀ ਨਾਕਾਮ

ਭਾਖੜਾ ਬਿਆਸ ਪ੍ਰਬੰਧਨ ਬੋਰਡ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ਼ ’ਤੇ ਦਬਾਅ ਬਣਾਉਣ ਲੱਗਾ, ਬੀਬੀਐੱਮਬੀ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਸੁਣਵਾਈ 3 ਵਜੇ
ਭਾਖੜਾ ਡੈਮ ਦੀ ਫਾਈਲ ਫੋਟੋ।
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 6 ਮਈ

Advertisement

Punjab news ਪੰਜਾਬ ਸਰਕਾਰ ਨੇ ਲੰਘੀ ਰਾਤ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਵੱਲੋਂ ਚੁੱਪ ਚੁਪੀਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਯੋਜਨਾ ਨਾਕਾਮ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਬੀਬੀਐੱਮਬੀ ਨੇ ਰਾਤ 11 ਵਜੇ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ ਉੱਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਜੋ ਹਰਿਆਣਾ ਲਈ ਵਾਧੂ ਪਾਣੀ ਛੱਡਿਆ ਜਾ ਸਕੇ।

ਜਲ ਸਰੋਤ ਵਿਭਾਗ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਵਿਭਾਗ ਨੇ ਫੌਰੀ ਤਾਰ ਦਿੱਤੀ। ਤਾਰ ਵਿਚ ਸਰਕਾਰ ਨੇ ਬੀਬੀਐੱਮਬੀ ਨੂੰ ਕਿਹਾ ਕਿ ਭਾਖੜਾ ਨਹਿਰ ਦੇ ਕਈ ਜਗ੍ਹਾ ਤੋਂ ਕਿਨਾਰੇ ਟੁੱਟਣ ਦਾ ਖ਼ਤਰਾ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਬਿਨਾਂ ਦੱਸੇ ਇਸ ਨਹਿਰ ਵਿੱਚ ਪਾਣੀ ਨਾ ਛੱਡਿਆ ਜਾਵੇ। ਜੇਕਰ ਕੋਈ ਅਜਿਹੀ ਕੋਸ਼ਿਸ਼ ਕੀਤੀ ਤਾਂ ਨਹਿਰ ਦੇ ਪਾਣੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰਾ ਹੋ ਸਕਦਾ ਹੈ ਜਿਸ ਦੀ ਜ਼ਿੰਮੇਵਾਰੀ ਬੀਬੀਐੱਮਬੀ ਦੀ ਹੋਵੇਗੀ।

ਉਸ ਮਗਰੋਂ ਬੀਬੀਐੱਮਬੀ ਨੇ ਹੱਥ ਪਿਛਾਂਹ ਖਿੱਚ ਲਏ। ਪੰਜਾਬ ਸਰਕਾਰ ਨੇ ਪਹਿਲਾਂ ਹੀ ਮੁਸਤੈਦੀ ਵਧਾਈ ਹੋਈ ਹੈ। ਬੀਬੀਐੱਮਬੀ ਵੱਲੋਂ ਪਾਈ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ 3 ਵਜੇ ਸੁਣਵਾਈ ਹੋਣੀ ਹੈ।

Advertisement
Tags :
BBMB row