BBMB water row ਬੀਬੀਐੱਮਬੀ ਦੀ ਅੱਜ ਹੋਣ ਵਾਲੀ ਬੈਠਕ ਇੱਕ ਦਿਨ ਲਈ ਮੁਲਤਵੀ
ਭਲਕੇ ਹੋਣ ਵਾਲੀ ਮੀਟਿੰਗ ’ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਇੰਜਨੀਅਰ ਸ਼ਾਮਲ ਹੋਣਗੇ
Advertisement
ਚਰਨਜੀਤ ਭੁੱਲਰ
ਚੰਡੀਗੜ੍ਹ, 14 ਮਈ
Advertisement
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੁਣ 15 ਮਈ ਨੂੰ ਹੋਵੇਗੀ। ਪਹਿਲਾਂ ਇਹ ਮੀਟਿੰਗ ਅੱਜ ਹੋਣੀ ਸੀ। ਮੀਟਿੰਗ ਇੱਕ ਦਿਨ ਲਈ ਮੁਲਤਵੀ ਕਰਨ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ।
Advertisement
ਭਲਕੇ ਹੋਣ ਵਾਲੀ ਮੀਟਿੰਗ ’ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਇੰਜਨੀਅਰ ਸ਼ਾਮਲ ਹੋਣਗੇ। ਇਸ ਮੀਟਿੰਗ ’ਚ ਕੇਂਦਰੀ ਜਲ ਕਮਿਸ਼ਨ ਦੇ ਮੁੱਖ ਇੰਜਨੀਅਰ ਵੀ ਭਾਗ ਲੈਣਗੇ।
ਪੰਜਾਬ ਤੇ ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਇਹ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ’ਚ ਤਿੰਨੋਂ ਸੂਬਿਆਂ ਲਈ ਜੂਨ ਮਹੀਨੇ ਵਾਸਤੇ ਪਾਣੀ ਦੀ ਐਲੋਕੇਸ਼ਨ ਹੋਵੇਗੀ ਅਤੇ ਸੂਬੇ ਆਪੋ ਆਪਣੀ ਪਾਣੀ ਦੀ ਡਿਮਾਂਡ ਦੱਸਣਗੇ।
ਪੰਜਾਬ ਦੀ ਪਾਣੀ ਦੀ ਮੰਗ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ।
Advertisement
×