DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab - Haryana Water Issue: ਬੀਬੀਐਮਬੀ ਚੇਅਰਮੈਨ ਨੇ ‘ਗ਼ੈਰਕਾਨੂੰਨੀ’ ਢੰਗ ਨਾਲ ਹਰਿਆਣਾ ਲਈ 200 ਕਿਉੂਸਿਕ ਪਾਣੀ ਛੁਡਵਾਇਆ: ਭਗਵੰਤ ਮਾਨ

Punjab - Haryana Water Issue:
  • fb
  • twitter
  • whatsapp
  • whatsapp
featured-img featured-img
ਫੋਟੋ ਕੈਪਸ਼ਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਰਾਕੇਸ਼ ਸੈਣੀ
Advertisement

ਮੁੱਖ ਮੰਤਰੀ ਨੇ ਲਾਏ BBMB ਚੇਅਰਮੈਨ ਉਤੇ ‘ਗ਼ਲਤ ਕਾਰਵਾਈ’ ਦੇ ਦੋਸ਼; ਕਿਹਾ: ਜੇ ਇਸ ਕਾਰਨ ਪੰਜਾਬ ਵਿਚ ਹਾਲਾਤ ਵਿਗੜੇ ਤਾਂ ਤ੍ਰਿਪਾਠੀ ਹੋਣਗੇ ਜ਼ਿੰਮੇਵਾਰ

ਲਲਿਤ ਮੋਹਨ / ਬਲਵਿੰਦਰ ਰੈਤ

Advertisement

ਨੰਗਲ, 8 ਮਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਨੰਗਲ ਦਾ ਦੌਰਾ ਕੀਤਾ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ (Bhakra Beas Management Board - BBMB) ਦੇ ਚੇਅਰਮੈਨ 'ਤੇ ਹਰਿਆਣਾ ਨੂੰ 200 ਕਿਊਸਿਕ ਪਾਣੀ ‘ਗੈਰ-ਕਾਨੂੰਨੀ ਢੰਗ ਨਾਲ’ ਛੱਡਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅਜਿਹਾ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਭਾਰਤ-ਪਾਕਿਸਤਾਨ ਦੇ ਘਟਨਾਕ੍ਰਮ ਤੋਂ ਬਾਅਦ ਕੌਮੀ ਪੱਧਰ ਉਤੇ ਤਣਾਅ ਅਤੇ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ।

ਬੀਬੀਐਮਬੀ ਦੇ ਸਤਲੁਜ ਸਦਨ ਰੈਸਟ ਹਾਊਸ ਦੇ ਬਾਹਰ 'ਆਪ' ਵਰਕਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਦੋਸ਼ ਲਾਇਆ ਕਿ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ (BBMB Chairman Manoj Tripathi ) ਨੇ ਅੱਜ ਦਿਨ ਵੇਲੇ ਨੰਗਲ ਡੈਮ 'ਤੇ ਹਰਿਆਣਾ ਲਈ ਵਾਧੂ ਪਾਣੀ ਛੱਡੇ ਜਾਣ ਦੀ ਕਾਰਵਾੲ ਦੀ ਨਿੱਜੀ ਤੌਰ 'ਤੇ ਨਿਗਰਾਨੀ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ, "ਇਹ ਗੈਰ-ਜ਼ਿੰਮੇਵਾਰਾਨਾ ਕਾਰਵਾਈ ਹੈ, ਖ਼ਾਸਕਰ ਉਦੋਂ ਜਦੋਂ ਦੇਸ਼ ਹਾਈ ਅਲਰਟ 'ਤੇ ਹੈ। ਜੇ ਇਸ ਮੁੱਦੇ 'ਤੇ ਪੰਜਾਬ ਵਿੱਚ ਅਸ਼ਾਂਤੀ ਫੈਲਦੀ ਹੈ, ਤਾਂ ਇਸ ਲਈ ਬੀਬੀਐਮਬੀ ਚੇਅਰਮੈਨ ਜਵਾਬਦੇਹ ਹੋਣਗੇ।"

ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਹਰਿਆਣਾ ਪਹਿਲਾਂ ਹੀ ਮੌਜੂਦਾ ਤਿਮਾਹੀ ਲਈ 31 ਮਾਰਚ, 2025 ਤੱਕ ਭਾਖੜਾ ਤੋਂ ਆਪਣੇ ਮਿਥੇ ਹਿੱਸੇ ਦੇ ਪਾਣੀ ਦੀ ਵਰਤੋਂ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਮਾਂ-ਸਾਰਣੀ ਅਨੁਸਾਰ, ਹਰਿਆਣਾ 20 ਮਈ ਤੋਂ ਬਾਅਦ ਹੀ ਵਾਧੂ ਪਾਣੀ ਦਾ ਹੱਕਦਾਰ ਹੈ।

ਉਨ੍ਹਾਂ ਸਾਫ਼ ਤੌਰ ’ਤੇ ਕਿਹਾ, "ਨਾ ਤਾਂ ਕੇਂਦਰ ਸਰਕਾਰ, ਨਾ ਪੰਜਾਬ ਸਰਕਾਰ ਅਤੇ ਨਾ ਹੀ ਹਾਈ ਕੋਰਟ ਨੇ ਬੀਬੀਐਮਬੀ ਨੂੰ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦਾ ਨਿਰਦੇਸ਼ ਦਿੱਤਾ ਹੈ। 2 ਮਈ ਦੀ ਮੀਟਿੰਗ ਦੌਰਾਨ ਜਾਰੀ ਕੀਤੀ ਗਈ ਸਲਾਹ ਵਿੱਚ ਸਿਰਫ਼ 4,500 ਕਿਊਸਿਕ ਪਾਣੀ ਛੱਡਣ ਦਾ ਸੁਝਾਅ ਦਿੱਤਾ ਗਿਆ ਸੀ।"

ਇਸ ਤੋਂ ਪਹਿਲਾਂ ਅੱਜ ਨੰਗਲ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਬੀਬੀਐੱਮਬੀ ਦੇ ਚੇਅਰਮੈਨ ਹਰਿਆਣਾ ਨੂੰ ਪਾਣੀ ਛੱਡਣ ਨੂੰ ਲੈ ਕੇ ਨੰਗਲ ਡੈਮ ਪਹੁੰਚ ਗਏ। ਇਸ ਦਾ ਪਤਾ ਜਦੋਂ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਬੀਬੀਐੱਮਬੀ ਦੇ ਸਦਨ ਹਾਊਸ ਵਿਖੇ ਪਹੁੰਚ ਕੇ ਚੇਅਰਮੈਨ ਦਾ ਘਿਰਾਓ ਕਰ ਦਿੱਤਾ ਤੇ ਬੀਬੀਐੱਮਬੀ ਅਤੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪਾਣੀ ਛੱਡਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਦੌਰਾਨ ਨੰਗਲ ਪਹੁੰਚ ਗਏ। ਮੁੱਖ ਮੰਤਰੀ ਮਾਨ ਨੇ ਇਥੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਹਰਿਆਣਾ ਨੂੰ ਕਿਸੇ ਕੀਮਤ ’ਤੇ ਪਾਣੀ ਨਹੀਂ ਦਿੱਤਾ ਜਾਵੇਗਾ। ਪੰਜਾਬ ਸਰਕਾਰ ਹੀ ਨਹੀਂ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਹੈ। ਇਸ ਮੌਕੇ ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਮੂਚੀ ਲੀਡਰਸ਼ਿੱਪ ਹਾਜ਼ਰ ਸੀ।

Advertisement
×