ਬੀਬੀਸੀ ਵਿਵਾਦ: BBC ਚੇਅਰਮੈਨ ਨੇ ਟਰੰਪ ਦੇ ਭਾਸ਼ਣ ਦੀ ਐਡੀਟਿੰਗ ਲਈ ਮੰਗੀ ਮੁਆਫ਼ੀ !
ਬੀਬੀਸੀ ਦੇ ਚੇਅਰਮੈਨ ਸਮੀਰ ਸ਼ਾਹ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਸ਼ਣ ਦੀ ਐਡੀਟਿੰਗ ਨੂੰ ਲੈ ਕੇ ਮੁਆਫ਼ੀ ਮੰਗੀ ਲਈ ਹੈ। ਸ਼ਾਹ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਜਿਸ ਤਰੀਕੇ ਨਾਲ ਭਾਸ਼ਣ ਨੂੰ ਐਡਿਟ ਕੀਤਾ ਗਿਆ, ਇਸ ਨਾਲ ਗ਼ਲਤ ਪ੍ਰਭਾਵ ਪਿਆ।
ਬੀਬੀਸੀ ਇਸ ਸਮੇਂ ਵੱਡੇ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਬੀਬੀਸੀ ਦੇ ਡਾਇਰੈਕਟਰ ਜਨਰਲ Tim Davie ਅਤੇ ਨਿਊਜ਼ ਚੀਫ਼ Deborah Turness ਦੋਵਾਂ ਨੇ ਪੱਖਪਾਤ ਦੇ ਇਲਜ਼ਾਮਾਂ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਬੀਬੀਸੀ ਦਾ ਕਹਿਣਾ ਹੈ ਕਿ ਉਸਨੂੰ ਰਾਸ਼ਟਰਪਤੀ ਡੋਨਲਡ ਟਰੰਪ ਦਾ ਇੱਕ ਪੱਤਰ ਮਿਲਿਆ ਹੈ ਜਿਸ ਵਿੱਚ ਉਨ੍ਹਾਂ ਦੇ ਭਾਸ਼ਣ ਦੇ ਸੰਪਾਦਨ ’ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ ਹੈ। ਟਰੰਪ ਨੇ ਕਿਹਾ ਕਿ ਇਸ ਤਰ੍ਹਾਂ ਐਡੀਟਿੰਗ ਕਰਨਾ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਸੀ।
ਦੱਸ ਦਈਏ ਕਿ ਇਹ ਵਿਵਾਦ 6 ਜਨਵਰੀ 2021 ਨੂੰ ਕੈਪੀਟਲ ਹਿੱਲ ’ਤੇ ਹਮਲੇ ਤੋਂ ਪਹਿਲਾਂ ਟਰੰਪ ਦੇ ਦਿੱਤੇ ਗਏ ਭਾਸ਼ਣ ਦੀ ਐਡੀਟਿੰਗ ਨਾਲ ਸਬੰਧਤ ਹੈ। ਬੀਬੀਸੀ ਦੇ ਪ੍ਰੋਗਰਾਮ ਪੈਨੋਰਾਮਾ ਨੇ ਭਾਸ਼ਣ ਦੇ ਤਿੰਨ ਹਿੱਸਿਆਂ ਨੂੰ ਜੋੜ ਕੇ ਇੱਕ ਅਜਿਹਾ ਹਿੱਸਾ ਦਿਖਾਇਆ, ਜਿਸ ਵਿੱਚ ਟਰੰਪ ਸਮਰਥਕਾਂ ਨੂੰ ਲੜਨ ਲਈ ਕਹਿ ਰਹੇ ਸਨ।ਐਡੀਟਿੰਗ ਦੌਰਾਨ ਉਹ ਹਿੱਸਾ ਕੱਟ ਦਿੱਤਾ ਗਿਆ, ਜਿੱਥੇ ਟਰੰਪ ਨੇ ਸਮਰਥਕਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਕਿਹਾ ਸੀ।
