ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਠਿੰਡਾ: ਲਸਾੜਾ ਨਾਲੇ ’ਚ ਸੀਮਿੰਟ ਨਾਲ ਲੱਦਿਆ ਟਰਾਲਾ ਡਿੱਗਿਆ, ਕਲੀਨਰ ਦੀ ਮੌਤ

ਪ੍ਰਸ਼ਾਸਨ ਨੇ ਕਰੇਨ ਦੀ ਮਦਦ ਨਾਲ ਟਰਾਲਾ ਬਾਹਰ ਕੱਢਿਆ, ਡਰਾਈਵਰ ਵਾਲ ਵਾਲ ਬਚਿਆ
ਲਸਾੜਾ ਨਾਲੇ ਵਿਚ ਡਿੱਗਿਆ ਟਰਾਲਾ। ਫੋਟੋ: ਪਵਨ ਸ਼ਰਮਾ
Advertisement

ਜਗਜੀਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ

ਤਲਵੰਡੀ ਸਾਬੋ/ਬਠਿੰਡਾ, 30 ਮਈ

Advertisement

ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨਜ਼ਦੀਕ ਲਸਾੜਾ ਨਾਲੇ ਵਿੱਚ ਸੀਮਿੰਟ ਨਾਲ ਲੱਦਿਆਂ ਟਰਾਲਾ ਡਿੱਗਣ ਕਰਕੇ ਸਾਗਰ ਨਾਂ ਦੇ ਕੰਡਕਟਰ/ਕਲੀਨਰ ਦੀ ਮੌਤ ਹੋ ਗਈ। ਡਰਾਈਵਰ ਟਰਾਲੇ ਦੇ ਨਾਲੇ ਵਿਚ ਡਿੱਗਣ ਤੋਂ ਪਹਿਲਾਂ ਹੀ ਛਾਲ ਮਾਰ ਕੇ ਨਿੱਕਲ ਗਿਆ। ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ।

ਟਰਾਲਾ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾ ਰਿਹਾ ਸੀ। ਮ੍ਰਿਤਕ ਕੰਡਕਟਰ ਹਰਿਆਣਾ ਦੇ ਜ਼ਿਲ੍ਹਾ ਝੱਜਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਪੁੱਜੀਆਂ ਰਾਹਤ ਟੀਮਾਂ ਨੇ ਕੰਡਕਟਰ ਨੂੰ ਟਰਾਲੇ ਵਿੱਚੋਂ ਬਾਹਰ ਕੱਢਿਆ ਤੇ ਉਸ ਦੀ ਲਾਸ਼ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ।

ਮੌਕੇ ’ਤੇ ਇਕੱਤਰ ਲੋਕ। ਫੋਟੋ : ਪਵਨ ਸ਼ਰਮਾ

ਟਰਾਲੇ ਨੂੰ ਮਸ਼ੀਨਾਂ ਰਾਹੀਂ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ। ਮੌਕੇ ’ਤੇ ਪਹੁੰਚੇ ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਛੇ ਕੁ ਵਜੇ ਵਾਪਰੀ ਹੈ। ਹਾਦਸੇ ਕਰਕੇ ਬਠਿੰਡਾ-ਤਲਵੰਡੀ ਸਾਬੋ ਰੋਡ ’ਤੇ ਆਵਾਜਾਈ ਕੁਝ ਸਮੇਂ ਲਈ ਬੰਦ ਕਰਕੇ ਬਦਲਵੇਂ ਰਸਤਿਆਂ ਦਾ ਪ੍ਰਬੰਧ ਕਰਨਾ ਪਿਆ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਨਾਲੇ ਵਿੱਚ ਪਿਛਲੇ ਸਮੇਂ ਦੌਰਾਨ ਬੱਸ ਡਿੱਗਣ ਕਾਰਨ ਇੱਕ ਬੱਚੇ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਪਿੰਡ ਵਾਸੀਆਂ ਵੱਲੋਂ ਇਸ ਪੁੱਲ ਨੂੰ ਲਗਾਤਾਰ ਚੌੜਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਅਤੇ ਸਰਕਾਰ ਨੇ ਹਾਲਾਂਕਿ ਪੁਲ ਚੌੜਾ ਕਰਨ ਦੀ ਥਾਂ ਸਪੀਡ ਬ੍ਰੇਕਰ ਬਣਾ ਦਿੱਤੇ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ।

Advertisement