ਬੈਂਕਾਕ: ਸਕੂਲ ਬੱਸ ਨੂੰ ਅੱਗ ਲੱਗੀ, 25 ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੌਤ ਦਾ ਖ਼ਦਸ਼ਾ
ਬੈਂਕਾਕ, 1 ਅਕਤੂਬਰ School Bus catches fire in Bangkok: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਮੰਗਲਵਾਰ ਨੂੰ ਇਕ ਸਕੂਲ ਬੱਸ ਨੂੰ ਅੱਗ ਲੱਗ ਜਾਣ ਕਾਰਨ 25 ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ, ਜਦੋਂਕਿ ਹੋਰ 16 ਨੂੰ ਹਸਪਤਾਲ ਵਿਚ...
Advertisement
ਬੈਂਕਾਕ, 1 ਅਕਤੂਬਰ
School Bus catches fire in Bangkok: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਮੰਗਲਵਾਰ ਨੂੰ ਇਕ ਸਕੂਲ ਬੱਸ ਨੂੰ ਅੱਗ ਲੱਗ ਜਾਣ ਕਾਰਨ 25 ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ, ਜਦੋਂਕਿ ਹੋਰ 16 ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਰਾਹੀਂ ਵਿਦਿਆਰਥੀਆਂ ਨੂੰ ਵਿੱਦਿਅਕ ਦੌਰੇ ਲਈ ਲਿਜਾਇਆ ਜਾ ਰਿਹਾ ਸੀ।
Advertisement
ਪੁਲੀਸ ਨੇ ਭਾਵੇਂ ਫ਼ੌਰੀ ਤੌਰ ’ਤੇ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ, ਪਰ ਗ੍ਰਹਿ ਮੰਤਰੀ ਅਨੁਤਿਨ ਚਾਰਨਵਰਾਕੁਲ ਨੇ ਕਿਹਾ ਕਿ ਹਾਦਸੇ ਵਿਚ 25 ਜਾਨਾਂ ਚਲੇ ਜਾਣ ਦਾ ਖ਼ਦਸ਼ਾ ਹੈ।
Advertisement
ਟਰਾਂਸਪੋਰਟ ਮੰਤਰੀ ਸੂਰਿਆ ਜੌਂਗਰੂੰਗਰੁਨਾਕਿਤ ਨੇ ਦੱਸਿਆ ਕਿ 16 ਹੋਰ ਮੁਸਾਫ਼ਰਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। -ਰਾਇਟਰਜ਼
Advertisement
×