ਬਾਬਾ ਸਿੱਦੀਕੀ ਦਾ ਪੁੱਤਰ ਜ਼ੀਸ਼ਾਨ ਐੱਨਸੀਪੀ ਵਿਚ ਸ਼ਾਮਲ, ਵਾਂਦਰਾ ਪੂਰਬ ਤੋਂ ਉਮੀਦਵਾਰ
Maharashtra Elections:
Advertisement
ਮੁੰਬਈ, 25 ਅਕਤੂਬਰ
Maharashtra Elections: ਸਾਬਕਾ ਵਿਧਾਇਕ ਅਤੇ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਜੂਦਗੀ ਵਿੱਚ ਐਨਸੀਪੀ ਦੇ ਅਜੀਤ ਪਵਾਰ ਧੜੇ ਵਿੱਚ ਸ਼ਾਮਲ ਹੋ ਗਏ। ਆਉਣ ਵਾਲੀਆਂ ਚੋਣਾਂ ਲਈ ਜ਼ੀਸ਼ਾਨ ਨੂੰ ਵਾਂਦਰਾ ਪੂਰਬ ਹਲਕੇ ਲਈ ਐਨਸੀਪੀ ਉਮੀਦਵਾਰ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿੱਥੇ ਉਸਨੇ ਸ਼ਿਵ ਸੈਨਾ ਦੇ ਵਿਸ਼ਵਨਾਥ ਮਹਾਦੇਸ਼ਵਰ ਨੂੰ ਹਰਾ ਕੇ 2019 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।
Advertisement
ਐਨਸੀਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜ਼ੀਸ਼ਾਨ ਸਿੱਦੀਕੀ ਨੇ ਕਿਹਾ ਕਿ ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਭਾਵਨਾਤਮਕ ਦਿਨ ਹੈ। ਮੈਂ ਅਜੀਤ ਪਵਾਰ, ਪ੍ਰਫੁੱਲ ਪਟੇਲ ਅਤੇ ਸੁਨੀਲ ਤਤਕਰੇ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਔਖੇ ਸਮੇਂ ਵਿੱਚ ਮੇਰੇ ’ਤੇ ਵਿਸ਼ਵਾਸ ਕੀਤਾ ਹੈ। ਏਐੱਨਆਈ
Advertisement