ਮਾਊਂਟ ਐਵਰੈਸਟ ਦੀ ਤਿੱਬਤੀ ਢਲਾਣ ’ਤੇ ਬਰਫੀਲਾ ਤੂਫਾਨ ; 1000 ਤੋਂ ਵੱਧ ਪਰਬਤਾਰੋਹੀ ਫਸੇ, 350 ਨੂੰ ਬਚਾਇਆ ਗਿਆ
ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਤਿੱਬਤੀ ਪਾਸੇ ਬਰਫੀਲੇ ਤੂਫ਼ਾਨ ਨੇ ਤਬਾਹੀ ਮਚਾਈ ਹੈ, ਜਿਸ ਬਰਫ਼ਬਾਰੀ ਵਿੱਚ ਫਸੇ ਲਗਭਗ 1,000 ਪਰਬਤਾਰੋਹੀਆਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। 4,900 ਮੀਟਰ ਤੋਂ ਵੱਧ ਦੀ ਉਚਾਈ ’ਤੇ ਸਥਿਤ ਇਸ ਖੇਤਰ ਵਿੱਚ ਬਰਫ਼ਬਾਰੀ ਨੇ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਸੈਂਕੜੇ ਸਥਾਨਕ ਪਿੰਡ ਵਾਸੀ ਅਤੇ ਬਚਾਅ ਟੀਮਾਂ ਨੂੰ ਉਨ੍ਹਾਂ ਨੂੰ ਸਾਫ਼ ਕਰਨ ਲਈ ਤਾਇਨਾਤ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਲਗਭਗ 350 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਸੁਰੱਖਿਅਤ ਢੰਗ ਨਾਲ ਛੋਟੇ ਜਿਹੇ ਕਸਬੇ ਕੁਡਾਂਗ ਵਿੱਚ ਪਹੁੰਚਾਇਆ ਗਿਆ ਹੈ।
ਸੁਰੱਖਿਅਤ ਵਾਪਸ ਆਏ ਪਰਬਤਾਰੋਹੀਆਂ ਨੇ ਬਰਫੀਲੇ ਤੂਫਾਨ ਨੂੰ ਇੱਕ ਖਤਰਨਾਕ ਦ੍ਰਿਸ਼ ਦੱਸਿਆ।
ਏਰਿਕ ਵੇਨ ਨੇ ਕਿਹਾ,“ ਬਰਫ਼ਬਾਰੀ ਸ਼ੁੱਕਰਵਾਰ ਸ਼ਾਮ ਨੂੰ ਸ਼ੁਰੂ ਹੋਈ ਅਤੇ ਤਿੱਬਤ ਵਿੱਚ ਮਾਊਂਟ ਐਵਰੈਸਟ ਦੇ ਪੂਰਬੀ ਪਾਸੇ ਤੇਜ਼ ਹੋ ਗਈ, ਜੋ ਕਿ ਪਰਬਤਾਰੋਹੀਆਂ ਲਈ ਇੱਕ ਪ੍ਰਸਿੱਧ ਖੇਤਰ ਹੈ। ਹਰ ਰੋਜ਼ ਮੀਂਹ ਪੈ ਰਿਹਾ ਸੀ ਅਤੇ ਬਰਫ਼ਬਾਰੀ ਹੋ ਰਹੀ ਸੀ ਅਤੇ ਸਾਨੂੰ ਐਵਰੈਸਟ ਬਿਲਕੁਲ ਵੀ ਨਹੀਂ ਦਿਖਾਈ ਦਿੱਤਾ।”ਏਰਿਕ ਵੇਨ 18 ਪਰਬਤਾਰੋਹੀਆਂ ਦੇ ਸਮੂਹ ਦਾ ਹਿੱਸਾ ਸੀ। ਲਗਾਤਾਰ ਬਰਫ਼ਬਾਰੀ ਤੋਂ ਨਿਰਾਸ਼ ਹੋ ਕੇ ਟ੍ਰੈਕਿੰਗ ਟੀਮ ਨੇ ਸ਼ਨੀਵਾਰ ਰਾਤ ਨੂੰ ਆਪਣੇ ਪੰਜਵੇਂ ਅਤੇ ਆਖਰੀ ਕੈਂਪ ਸਾਈਟ ਤੋਂ ਵਾਪਸ ਮੁੜਨ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ,“ ਸਾਡੇ ਕੋਲ ਸਿਰਫ਼ ਕੁਝ ਟੈਂਟ ਸਨ। ਸਾਡੇ ਵਿੱਚੋਂ 10 ਤੋਂ ਵੱਧ ਇੱਕ ਵੱਡੇ ਟੈਂਟ ਵਿੱਚ ਸਨ ਅਤੇ ਸਾਨੂੰ ਮੁਸ਼ਕਿਲ ਨਾਲ ਨੀਂਦ ਆਈ। ਇੰਨੀ ਤੇਜ਼ ਬਰਫ਼ਬਾਰੀ ਹੋ ਰਹੀ ਸੀ।”
ਵੇਨ ਨੇ ਕਿਹਾ ਕਿ ਉਸਦੇ ਸਮੂਹ ਨੂੰ ਹਰ 10 ਮਿੰਟਾਂ ਵਿੱਚ ਬਰਫ਼ ਸਾਫ਼ ਕਰਨੀ ਪੈਂਦੀ ਸੀ। ਜੇਕਰ ਉਹ ਅਜਿਹਾ ਨਾ ਕਰਦੇ, ਤਾਂ ਉਨ੍ਹਾਂ ਦੇ ਤੰਬੂ ਬਰਫ਼ ਹੇਠ ਦੱਬ ਜਾਂਦੇ।
ਵੇਨ ਨੇ ਕਿਹਾ ਕਿ ਉਸਦੇ ਸਮੂਹ ਵਿੱਚ ਦੋ ਆਦਮੀ ਅਤੇ ਇੱਕ ਔਰਤ ਹਾਈਪੋਥਰਮੀਆ ਤੋਂ ਪੀੜਤ ਸਨ। ਹਾਲਾਂਕਿ ਉਨ੍ਹਾਂ ਨੇ ਢੁਕਵੇਂ ਕੱਪੜੇ ਪਾਏ ਹੋਏ ਸਨ, ਪਰ ਜਦੋਂ ਬਰਫ਼ੀਲੇ ਤੂਫ਼ਾਨ ਦੌਰਾਨ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਤਾਂ ਉਹ ਹਾਈਪੋਥਰਮੀਆ ਤੋਂ ਬਚ ਨਹੀਂ ਸਕੇ।
ਦੱਸ ਦਈਏ ਕਿ ਮਾਊਂਟ ਐਵਰੈਸਟ ਨੂੰ ਚੀਨ ਵਿੱਚ ਮਾਊਂਟ ਕੋਮੋਲਾਂਗਮਾ ਕਿਹਾ ਜਾਂਦਾ ਹੈ ਅਤੇ ਇਹ 8,849 ਮੀਟਰ ਤੋਂ ਵੱਧ ਉੱਚੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ। ਇਸ ਦੌਰਾਨ 2025 ਦੇ ਪ੍ਰਸ਼ਾਂਤ ਟਾਈਫੂਨ ਸੀਜ਼ਨ ਦਾ ਵਾਲਾ ਤੂਫਾਨ ਟਾਈਫੂਨ ਮੈਟਮੋ ਐਤਵਾਰ ਨੂੰ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਝਾਂਜਿਆਂਗ ਸ਼ਹਿਰ ਦੇ ਜ਼ੁਵੇਨ ਕਾਉਂਟੀ ਦੇ ਪੂਰਬੀ ਤੱਟ ’ਤੇ ਟਕਰਾਇਆ।
ਸਥਾਨਕ ਸਰਕਾਰਾਂ ਨੇ ਤੂਫਾਨ, ਜਿਸਦੀ ਵੱਧ ਤੋਂ ਵੱਧ ਗਤੀ 151 ਕਿਲੋਮੀਟਰ ਪ੍ਰਤੀ ਘੰਟਾ ਸੀ, ਤੋਂ ਪਹਿਲਾਂ ਦੱਖਣੀ ਪ੍ਰਾਂਤਾਂ ਗੁਆਂਗਡੋਂਗ ਅਤੇ ਹੈਨਾਨ ਤੋਂ ਲਗਭਗ 3,47,000 ਲੋਕਾਂ ਨੂੰ ਬਾਹਰ ਕੱਢਿਆ।