ਆਸਟਰੇਲੀਆ: ਜੇਲ੍ਹ ’ਚ ਬੰਦ ਭਾਰਤੀ ਮੂਲ ਦੇ ਜੋੜੇ ਨੂੰ ਜੁਰਮਾਨਾ
ਆਸਟਰੇਲੀਆ ’ਚ ਅੱਠ ਸਾਲ ਤੱਕ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਜੇਲ੍ਹ ’ਚ ਬੰਦ ਭਾਰਤੀ ਮੂਲ ਦੇ ਜੋੜੇ ’ਤੇ ਹੁਣ ਜੁਰਮਾਨਾ ਲਾਇਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਵੇਚੇ ਗਏ ਘਰ ਤੋਂ ਮਿਲੀ ਰਕਮ ਜ਼ਬਤ ਕਰਨ ਦੇ ਹੁਕਮ...
Advertisement
ਆਸਟਰੇਲੀਆ ’ਚ ਅੱਠ ਸਾਲ ਤੱਕ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਜੇਲ੍ਹ ’ਚ ਬੰਦ ਭਾਰਤੀ ਮੂਲ ਦੇ ਜੋੜੇ ’ਤੇ ਹੁਣ ਜੁਰਮਾਨਾ ਲਾਇਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਵੇਚੇ ਗਏ ਘਰ ਤੋਂ ਮਿਲੀ ਰਕਮ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਆਸਟਰੇਲੀਅਨ ਸੰਘੀ ਪੁਲੀਸ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਕਾਂਡਾਸਾਮੀ ਕੰਨਨ ਅਤੇ ਉਸ ਦੀ ਪਤਨੀ ਕੁਮੁਥਨੀ ਨੂੰ ਕਰੀਬ 90,874 ਅਮਰੀਕੀ ਡਾਲਰ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਆਸਟਰੇਲਿਆਈ ਅਦਾਲਤ ਨੇ 2021 ’ਚ ਭਾਰਤ ਦੀ ਇਕ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਕੰਨਨ ਨੂੰ ਛੇ ਅਤੇ ਕੁਮੁਥਨੀ ਨੂੰ ਅੱਠ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ ਜੋ ਟੂਰਿਸਟ ਵੀਜ਼ੇ ’ਤੇ ਆਸਟਰੇਲੀਆ ਆਈ ਸੀ। ਘਰ 2016 ’ਚ 14 ਲੱਖ ਆਸਟਰੇਲਿਆਈ ਡਾਲਰ ’ਚ ਵਿਕਿਆ ਸੀ। ਪੀੜਤਾ ਨੂੰ 2023 ’ਚ 485,000 ਡਾਲਰ ਅਦਾ ਕੀਤੇ ਗਏ ਸਨ। ਜੋੜੇ ਨੇ ਪੀੜਤਾ ਦਾ ਪਾਸਪੋਰਟ ਆਪਣੇ ਕੋਲ ਰੱਖ ਲਿਆ ਸੀ।
Advertisement
Advertisement
