ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਸਟਰੇਲੀਆ: ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆ

ਖ਼ਾਲਸਾ ਏਡ ਕੋਲ ਕੋਈ ਐੱਫਸੀਆਰਏ ਖਾਤਾ ਨਾ ਹੋਣ ਦਾ ਦਾਅਵਾ
ਸਿਡਨੀ ਦਾ ਗੁਰਦੁਆਰਾ।
Advertisement
ਸਿਡਨੀ ਵਿਚਲੇ ਇਕ ਗੁਰਦੁਆਰੇ ਨੇ ਖਾਲਸਾ ਏਡ ਕੋਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਵਜੋਂ ਦਿੱਤੀ 40 ਹਜ਼ਾਰ ਡਾਲਰ ਦੀ ਰਾਸ਼ੀ ਵਾਪਸ ਮੰਗੀ ਹੈ। ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਨਾਮ ਹੇਠ ਦਾਨ ਉਗਰਾਉਣ ਨੂੰ ਗੈਰਕਾਨੂੰਨੀ ਮੰਨਿਆ ਜਾ ਰਿਹਾ ਹੈ। ਇੰਡੀਅਨ ਹੈਰੀਟੇਜ ਦੇ ਆਗੂ ਬਲਜਿੰਦਰ ਸਿੰਘ ਨੇ ਕਿਹਾ ਕਿ ਖਾਲਸਾ ਏਡ ਕੋਲ ਭਾਰਤ ਵਿੱਚ ਰਕਮ ਭੇਜਣ ਲਈ ਲੋੜੀਂਦਾ ਕਾਨੂੰਨੀ ਭਾਰਤੀ ਐਫਸੀਆਰਏ ਅਕਾਊਂਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜੇਕਰ ਸੰਸਥਾ ਵਿਦੇਸ਼ਾਂ ਤੋਂ ਇਕੱਤਰ ਕੀਤਾ ਦਾਨ ਪੰਜਾਬ ਜਾਂ ਭਾਰਤ ਨਹੀਂ ਭੇਜ ਸਕਦੀ ਤਾਂ ਫਿਰ ਇਹ ਫੰਡ ਇਕੱਠਾ ਕਿਉਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ: ‘ਖ਼ਾਲਸਾ ਏਡ’ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਢਾਈ ਲੱਖ ਡਾਲਰ ਦੀ ਰਾਸ਼ੀ ਇਕੱਤਰ

Advertisement

ਇਹ ਵੀ ਪੜ੍ਹੋ: ਕੈਨੇਡਾ ਵਿਚ ਹੜ੍ਹ ਰਾਹਤ ਫੰਡ ਦੀ ਉਗਰਾਹੀ ’ਤੇ ਸਵਾਲ ਉੱਠਣ ਲੱਗੇ

ਸਿਡਨੀ ਦੇ ਗੁਰਦੁਆਰੇ ਨੇ ਸੰਸਥਾ ਖ਼ਾਲਸਾ ਏਡ ਨੂੰ ਸਾਲ 2019 ਦੇ ਸਮੇਂ ਪੰਜਾਬ ’ਚ ਆਏ ਹੜ੍ਹਾਂ ਤੋਂ ਪੀੜਤਾਂ ਲੋਕਾਂ ਦੀ ਮਦਦ ਲਈ 40 ਹਜ਼ਾਰ ਡਾਲਰ ਦਿੱਤੇ ਸਨ। ਗੁਰਦੁਆਰੇ ਨੇ ਇਕ ਪੱਤਰ ਲਿਖ ਕੇ ਰਾਸ਼ੀ ਵਾਪਸ ਮੰਗੀ ਹੈ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਸੇਵਾਦਾਰ ਅਲਬੇਲ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਦੇ ਨਾਂ ਹੇਠ ਵੱਡੇ ਪੱਧਰ ਉੱਤੇ ਆਨਲਾਈਨ ਸੰਸਥਾਵਾਂ ਤੇ ਨਿੱਜੀ ਵਿਅਕਤੀਆਂ ਵੱਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪ ਮੁਹਾਰੇ ਬਿਨਾਂ ਘੋਖ ਕੀਤੇ ਅਜਿਹੀਆਂ ਸੰਸਥਾਵਾਂ ਨੂੰ ਦਾਨ ਦੇ ਰਹੇ ਹਨ, ਪਰ ਇਹ ਰਾਸ਼ੀ ਅੱਗੇ ਪੀੜਤਾਂ ਤੱਕ ਨਹੀਂ ਪੁੱਜ ਰਹੀ।

 

 

Advertisement
Show comments